ਬੀਮਾਰੀ ਦਾ ਵਧਣਾ | The stages of Alzheimer's disease

ਇਹ ਆਮ ਜਾਣਕਾਰੀ ਪੜਾਵਾਂ ਬਾਰੇ ਸੰਖੇਪ ਸਾਰ ਅਤੇ ਜ਼ਿੰਦਗੀ ਦੇ ਅੰਤ ਦੇ ਮਾਮਲਿਆਂ ਬਾਰੇ ਜਾਣਕਾਰੀ ਪੇਸ਼ ਕਰਦੀ ਹੈ। Information about the early, middle and late stages of Alzheimer's disease, provided in the Punjabi language.

Two older women and two holder men sit on couch together, smiling

ਆਮ ਜਾਣਕਾਰੀ

ਇਹ ਲਿਖਤ ਅਲਜ਼ਾਈਮਰ ਬੀਮਾਰੀ ਦੇ ਪੜਾਵਾਂ ਬਾਰੇ ਪੰਜ-ਲਿਖਤਾਂ ਦੀ ਲੜੀ ਵਿੱਚੋਂ ਇਕ ਹੈ ਅਤੇ ਇਹ ਬੀਮਾਰੀ ਵਾਲੇ ਵਿਅਕਤੀ, ਉਸ ਦੇ ਪਰਿਵਾਰ1  ਅਤੇ ਉਸ ਦੀ ਸੰਭਾਲ ਕਰਨ ਵਾਲਿਆਂ ਲਈ ਹੈ। ਇਹ ਆਮ ਜਾਣਕਾਰੀ ਪੜਾਵਾਂ ਬਾਰੇ ਸੰਖੇਪ ਸਾਰ ਅਤੇ ਜ਼ਿੰਦਗੀ ਦੇ ਅੰਤ ਦੇ ਮਾਮਲਿਆਂ ਬਾਰੇ ਜਾਣਕਾਰੀ ਪੇਸ਼ ਕਰਦੀ ਹੈ। ਇਸ ਵਿੱਚ ਬੀਮਾਰੀ ਦੇ ਵਧਣ ਦਾ ਹਿਸਾਬ ਲਾਉਣ ਅਤੇ ਬਹੁਤੀ ਵਾਰ ਹਰ ਇਕ ਪੜਾਅ ਤੇ ਦਿਖਾਈ ਦੇਣ ਵਾਲੇ ਲੱਛਣਾਂ ਨੂੰ ਸ਼੍ਰੇਣੀਬੱਧ ਕਰਨ ਲਈ ਸਿਹਤ-ਸੰਭਾਲ ਵਾਲਿਆਂ ਵੱਲੋਂ ਆਮ ਤੌਰ ‘ਤੇ ਵਰਤਿਆ ਜਾਂਦਾ ਮੌਡੀਫਾਈਡ ਡਿਟੀਰੀਓਰੇਸ਼ਨ ਸਕੇਲ2 (ਜੀ ਡੀ ਐੱਸ) ਨਾਂ ਦਾ ਸਾਧਨ ਵੀ ਸ਼ਾਮਲ ਹੈ। ਬੀਮਾਰੀ ਨਾਲ ਰਹਿਣ ਬਾਰੇ ਸੁਝਾਵਾਂ ਸਮੇਤ, ਹਰ ਇਕ ਪੜਾਅ ਬਾਰੇ ਵਿਸਤ੍ਰਿਤ ਜਾਣਕਾਰੀ ਦੀ ਪ੍ਰੋਗਰੈਸ਼ਨ ਆਫ ਅਲਜ਼ਾਈਮਰ ਡਿਜ਼ੀਜ਼ ਨਾਂ ਦੀਆਂ ਚਾਰ ਵੱਖਰੀਆਂ ਸ਼ੀਟਾਂ- ਅਰਲੀ ਸਟੇਜ, ਮਿਡਲ ਸਟੇਜ, ਲੇਟ ਸਟੇਜ ਅਤੇ ਐਂਡ ਆਫ ਲਾਈਫ - ਅੰਗਰੇਜ਼ੀ ਵਿੱਚ ਮਿਲ ਸਕਦੀ ਹੈ।

ਅਲਜ਼ਾਈਮਰ ਦੀ ਬੀਮਾਰੀ ਕੀ ਹੈ?

ਅਲਜ਼ਾਈਮਰ ਦੀ ਬੀਮਾਰੀ ਦਿਮਾਗ ਦੀ ਬੀਮਾਰੀ ਹੈ, ਜਿਸ ਵਿੱਚ ਦਿਮਾਗ ਦੇ ਸੈੱਲਾਂ ਵਿੱਚ ਅਸਾਧਾਰਣ (ਅਬਨੌਰਮਲ) ਪ੍ਰੋਟੀਨ ਇਕੱਤਰ ਹੋ ਜਾਂਦੇ ਹਨ। ਅਲਜ਼ਾਈਮਰ ਬੀਮਾਰੀ ਚੇਤਾ ਭੁੱਲਣ, ਰੋਜ਼ਾਨਾ ਸਰਗਰਮੀਆਂ ਕਰਨ ਵਿੱਚ ਮੁਸ਼ਕਿਲ ਆਉਣ, ਨਿਰਣਾ ਕਰਨ, ਤਰਕ ਨਾਲ ਸੋਚਣ, ਵਤੀਰੇ ਅਤੇ ਭਾਵਨਾਵਾਂ ਵਿੱਚ ਤਬਦੀਲੀਆਂ ਆਉਣ ਵਰਗੇ ਡਿਮੈਂਸ਼ੀਏ ਦੇ ਲੱਛਣ ਪੈਦਾ ਕਰਦੀ ਹੈ। ਡਿਮੈਂਸ਼ੀਏ ਦੇ ਇਹ ਲੱਛਣ ਪੱਕੇ ਰਹਿਣ ਵਾਲੇ ਹੁੰਦੇ ਹਨ, ਜਿਸ ਦਾ ਭਾਵ ਹੈ ਕਿ ਸਮਰੱਥਾਵਾਂ ਵਿੱਚ ਆਈ ਕੋਈ ਵੀ ਕਮੀ ਵਾਪਸ ਨਹੀਂ ਆ ਸਕਦੀ।

ਅਲਜ਼ਾਈਮਰ ਦੀ ਬੀਮਾਰੀ ਡਿਮੈਂਸ਼ੀਏ ਦਾ ਆਮ ਰੂਪ ਹੈ; ਪਰ ਇਸ ਦੇ ਕਈ ਹੋਰ ਰੂਪ ਵੀ ਹਨ। ਪੱਕਾ ਰਹਿਣ ਵਾਲੇ ਹੋਰ ਡਿਮੈਂਸ਼ੀਏ ਇਸ ਪ੍ਰਕਾਰ ਹਨ: ਵੈਸਕੂਲਰ ਡਿਮੈਂਸ਼ੀਆ, ਲੂਈ ਬੌਡੀ ਡਿਜ਼ੀਜ਼, ਫਰੰਟੋਟੈਂਪੋਰਲ ਡਿਮੈਂਸ਼ੀਆ, ਕਰੌਟਜ਼ਫੈਲਟ-ਜਾਕੋਬ ਡਿਜ਼ੀਜ਼, ਪਾਰਕਿਨਸਨਸ ਡਿਜ਼ੀਜ਼ ਅਤੇ ਹੰਟਿੰਗਟਨਜ਼ ਡਿਜ਼ੀਜ਼਼।

ਇਹਨਾਂ ਬੀਮਾਰੀਆਂ ਦੇ ਇਕੋ-ਜਿਹੇ ਅਤੇ ਸਾਂਝੇ ਲੱਛਣ ਹੋ ਸਕਦੇ ਹਨ, ਅਤੇ ਉਨ੍ਹਾਂ ਵਿੱਚੋਂ ਬਹੁਤਿਆਂ ਦੀ ਪੱਕੀ ਪਛਾਣ ਦਿਮਾਗ ਦੀ ਆਟੋਪਸੀ ਨਾਲ ਹੀ ਹੋ ਸਕਦੀ ਹੈ।

ਇਸ ਸਮੇਂ ਅਲਜ਼ਾਈਮਰ ਦੀ ਬੀਮਾਰੀ ਦਾ ਕੋਈ ਇਲਾਜ ਨਹੀਂ ਹੈ। ਪਰ ਇਲਾਜ ਦੀਆਂ ਅਤੇ ਜੀਵਨ-ਢੰਗ ਦੀਆਂ ਕੁਝ ਚੋਣਾਂ ਹਨ, ਜਿਹੜੀਆਂ ਇਸ ਦੀ ਰਫਤਾਰ ਨੂੰ ਧੀਮਾ ਕਰ ਸਕਦੀਆਂ ਹਨ। ਖੋਜੀ ਅਲਜ਼ਾਈਮਰ ਬੀਮਾਰੀ ਦੀ ਰੋਕਥਾਮ ਕਰਨ ਜਾਂ ਇਸ ਨੂੰ ਰੋਕਣ ਅਤੇ ਗੁਆਚੀਆਂ ਸਮਰੱਥਾਂਵਾਂ ਅਤੇ ਯਾਦਦਾਸ਼ਤ ਨੂੰ ਵਾਪਸ ਲਿਆਉਣ ਦੇ ਢੰਗ ਲੱਭਣ ‘ਤੇ ਲਗਾਤਾਰ ਕੰਮ ਕਰ ਰਹੇ ਹਨ।

ਸੰਭਾਲ ਵੱਲ ਨਜ਼ਰੀਆ

ਇਸ ਲੜੀ ਵਿੱਚ ਸੰਭਾਲ ਵੱਲ ਪ੍ਰਗਟਾਇਆ ਨਜ਼ਰੀਆ ਅਜਿਹਾ ਨਜ਼ਰੀਆ ਹੈ ਜੋ ਅਲਜ਼ਾਈਮਰ ਦੀ ਬੀਮਾਰੀ ਨਾਲ ਰਹਿ ਰਹੇ ਵਿਅਕਤੀ ‘ਤੇ ਕੇਂਦਰਿਤ ਹੈ। ਵਿਅਕਤੀ ਦੀ ਜ਼ਿੰਦਗੀ ਦੇ ਤਜਰਬਿਆਂ, ਸਮਰਥਨ ਦੇ ਪ੍ਰਬੰਧਾਂ, ਸ਼ਖਸੀਅਤ ਅਤੇ ਬੀਮਾਰੀ ਨਾਲ ਨਿਪਟਣ ਦੇ ਢੰਗਾਂ ਨੂੰ ਸਮਝ ਕੇ ਵਿਅਕਤੀ ਦੀਆਂ ਸਰੀਰਕ, ਸਮਾਜਕ, ਭਾਵਤਮਕ ਅਤੇ ਰੂਹਾਨੀ ਲੋੜਾਂ ਨੂੰ ਬਿਹਤਰ ਢੰਗ ਨਾਲ ਪੂਰਾ ਕੀਤਾ ਜਾ ਸਕਦਾ ਹੈ। ਬੇਸ਼ੱਕ ਬੀਮਾਰੀ ਦੇ ਵਧਣ ਨਾਲ ਵਿਅਕਤੀ ਦੀਆਂ ਲੋੜਾਂ ਬਦਲਦੀਆਂ ਹਨ, ਫਿਰ ਵੀ ਸਮੁੱਚੀ ਸਿਹਤ ਅਤੇ ਸੁਰੱਖਿਆ, ਉਤੇਜਨਾ, ਜੁੜੇ ਰਹਿਣ, ਸਵੈ-ਮਾਣ ਅਤੇ ਪਿਆਰ ਪਾਉਣ ਦੀਆਂ ਮੁੱਢਲੀਆਂ ਲੋੜਾਂ ਮੌਜੂਦ ਰਹਿੰਦੀਆਂ ਹਨ। ਸੰਭਾਲ ਵਿੱਚ ਵਿਅਕਤੀ ਕੇਂਦਰਿਤ ਪਹੁੰਚ ਦੀ ਮੁੱਖ ਗੱਲ ਇਹ ਵਿਸ਼ਵਾਸ ਹੈ ਕਿ ਦੂਸਰੇ ਸਾਰੇ ਇਨਸਾਨਾਂ ਵਾਂਗ ਅਲਜ਼ਾਈਮਰ ਦੀ ਬੀਮਾਰੀ ਵਾਲਾ ਹਰ ਵਿਅਕਤੀ ਇਸ ਗੱਲ ਦਾ ਹੱਕਦਾਰ ਹੈ ਕਿ ਉਸ ਨਾਲ ਮਾਣ ਅਤੇ ਸਤਿਕਾਰ ਨਾਲ ਵਰਤਿਆ ਜਾਵੇ।

ਯਾਦ ਰੱਖਣ ਵਾਲਾ ਮੁੱਖ ਨੁਕਤਾ ਇਹ ਹੈ ਕਿ ਭਾਵੇਂ ਬੀਮਾਰੀ ਦੇ ਵਧਣ ਨਾਲ ਵਿਅਕਤੀ ਦੀਆਂ ਕਈ ਸਮਰੱਥਾਂਵਾਂ ਗੁਆਚ ਜਾਂਦੀਆਂ ਹਨ, ਤਾਂ ਵੀ ਉਸ ਦੀਆਂ ਬਾਕੀ ਬਚਦੀਆਂ ਸਮਰੱਥਾਂਵਾਂ ‘ਤੇ ਕੇਂਦਰਿਤ ਕਰਨਾ ਮਹੱਤਵਪੂਰਨ ਹੈ। ਬੀਮਾਰੀ ਦੇ ਅਗੇਤੇ ਅਤੇ ਵਿਚਕਾਰਲੇ ਪੜਾਵਾਂ ਵਾਲੇ ਲੋਕ ਫੈਸਲੇ ਕਰਨ ਅਤੇ ਭਵਿੱਖ ਦੀ ਯੋਜਨਾਵਾਂ ਬਣਾਉਣ ਵਿੱਚ ਸ਼ਾਮਲ ਹੋ ਸਕਦੇ ਹਨ, ਅਤੇ ਵਿਅਕਤੀ ਵੱਲੋਂ ਪਹਿਲਾਂ ਪ੍ਰਗਟਾਈਆਂ ਖਾਹਿਸ਼ਾਂ ਅਤੇ ਕਦਰਾਂ ਕੀਮਤਾਂ ਨਾਲ ਅਲਜ਼ਾਈਮਰ ਨਾਲ ਜੀਣਾ ਘੱਟ ਤਣਾਅਪੂਰਨ ਹੋ ਸਕਦਾ ਹੈ। ਬੀਮਾਰੀ ਦੇ ਸਾਰੇ ਪੜਾਵਾਂ ਦੌਰਾਨ, ਸਮਾਂ ਬਿਤਾਉਣ ਦੇ ਸੁਹਾਣੇ ਢੰਗਾਂ ਅਤੇ ਸਰਗਰਮੀਆਂ ਦਾ ਆਨੰਦ ਮਾਨਣਾ ਅਤੇ ਦੋਸਤਾਂ ਅਤੇ ਪਰਿਵਾਰ ਨਾਲ ਸਮਾਂ ਬਿਤਾਉਣਾ ਦਿਮਾਗ ਨੂੰ ਉਤੇਜਤ ਕਰਨ ਅਤੇ ਹਾਂ-ਮੁਖੀ ਰੁਚੀਆਂ ਵਿਕਸਤ ਕਰਨ ਲਈ ਮਹੱਤਵਪੂਰਨ ਹੈ।

ਸੰਭਾਲ ਬਾਰੇ ਨਜ਼ਰੀਆ ਵਿਅਕਤੀ ਦੀ ਜ਼ਿੰਦਗੀ ਦੀ ਗੁਣਵੱਤਾ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਅਲਜ਼ਾਈਮਰ ਸੁਸਾਇਟੀ ਨੇ ਅਲਜ਼ਾਈਮਰ ਦੀ ਬੀਮਾਰੀ ਵਾਲੇ ਲੋਕਾਂ, ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਸੰਭਾਲ ਕਰਨ ਵਾਲਿਆਂ ਨੂੰ ਬੀਮਾਰੀ ਵਾਲੇ ਲੋਕਾਂ ਦਾ ਸਭ ਤੋਂ ਵੱਧ ਸਮਰਥਨ ਕਰਨ ਵਾਲੀ ਖਾਸ ਕਿਸਮ ਦੀ ਸੰਭਾਲ ਬਾਰੇ ਦੱਸਣ ਲਈ ਸੰਭਾਲ ਲਈ ਸੇਧਾਂ (ਗਾਈਡਲਾਈਨਜ਼ ਫਾਰ ਕੇਅਰ) ਤਿਆਰ ਕੀਤੀਆਂ ਹਨ।

ਅਲਜ਼ਾਈਮਰ ਦੀ ਬੀਮਾਰੀ ਦੇ ਪੜਾਅ

ਅਲਜ਼ਾਈਮਰ ਬੀਮਾਰੀ ਦੇ ਪੜਾਵਾਂ ਨੂੰ ਆਮ ਤੌਰ ‘ਤੇ “ਅਗੇਤਾ ਪੜਾਅ”, ”ਵਿਚਕਾਰਲਾ ਪੜਾਅ”, ਅਤੇ “ਪਿਛੇਤਾ ਪੜਾਅ” ਕਿਹਾ ਜਾਂਦਾ ਹੈ ਅਤੇ ਇਨ੍ਹਾਂ ਨੂੰ ਗਲੋਬਲ ਡੀਟੀਰੀਓਰੇਸ਼ਨ ਸਕੇਲ (ਜੀ ਡੀ ਐੱਸ) ਨਾਲ ਮਿਣਿਆ ਜਾ ਸਕਦਾ ਹੈ।
ਇਹਨਾਂ ਪੜਾਵਾਂ ਦਾ ਸੰਖੇਪ ਵਰਣਨ ਅੱਗੇ ਦਿੱਤਾ ਗਿਆ ਹੈ:

1. ਅਗੇਤਾ ਪੜਾਅ (ਜੀ ਡੀ ਐੱਸ ਦੇ ਪੜਾਅ 2, 3)

“ਅਗੇਤਾ ਪੜਾਅ” ਕਿਸੇ ਵੀ ਉਮਰ ਦੇ ਵਿਅਕਤੀਆਂ ਨਾਲ ਸੰਬੰਧਿਤ ਹੈ ਜਿਹਨਾਂ ਵਿੱਚ ਅਲਜ਼ਾਈਮਰ ਬੀਮਾਰੀ ਦੇ ਲੱਛਣਾਂ ਕਾਰਨ ਹਲਕਾ ਨੁਕਸਾਨ ਹੋਇਆ ਹੁੰਦਾ ਹੈ। ਆਮ ਲੱਛਣਾਂ ਵਿੱਚ ਇਹ ਲੱਛਣ ਸ਼ਾਮਲ ਹੁੰਦੇ ਹਨ: ਚੇਤਾ ਨਾ ਰਹਿਣਾ, ਸੰਚਾਰ ਵਿੱਚ ਮੁਸ਼ਕਿਲਾਂ ਅਤੇ ਰੌਂਅ (ਮੂਡ) ਅਤੇ ਵਤੀਰੇ ਵਿੱਚ ਤਬਦੀਲੀਆਂ। ਇਸ ਪੜਾਅ ‘ਤੇ ਲੋਕਾਂ ਵਿੱਚ ਬਹੁਤ ਸਾਰੀਆਂ ਸਮਰੱਥਾਵਾਂ ਕਾਇਮ ਰਹਿੰਦੀਆਂ ਹਨ ਅਤੇ ਉਨ੍ਹਾਂ ਨੂੰ ਘੱਟ ਤੋਂ ਘੱਟ ਸਹਾਇਤਾ ਦੀ ਲੋੜ ਪੈਂਦੀ ਹੈ। ਉਹਨਾਂ ਨੂੰ ਆਪਣੀਆਂ ਬਦਲ ਰਹੀਆਂ ਸਮਰੱਥਾਵਾਂ ਬਾਰੇ ਸਮਝ ਹੋ ਸਕਦੀ ਹੈ ਅਤੇ ਉਹ ਦੂਜਿਆਂ ਨੂੰ ਬੀਮਾਰੀ ਨਾਲ ਰਹਿਣ ਦੇ ਆਪਣੇ ਤਜਰਬੇ ਬਾਰੇ ਦੱਸ ਸਕਦੇ ਹਨ ਅਤੇ ਆਪਣੀ ਭਵਿੱਖ ਦੀ ਦੇਖਭਾਲ ਦੀ ਯੋਜਨਾ ਬਣਾਉਣ ਅਤੇ ਇਸ ਨੂੰ ਸੇਧ ਦੇਣ ਵਿੱਚ ਮਦਦ ਕਰ ਸਕਦੇ ਹਨ।

ਕਿਰਪਾ ਕਰਕੇ ਨੋਟ ਕਰੋ ਕਿ “ਅਗੇਤਾ ਪੜਾਅ” ਕਿਸੇ ਵੀ ਉਮਰ ਦੇ ਵਿਅਕਤੀਆਂ ਨਾਲ ਸੰਬੰਧਿਤ ਹੈ ਜਿਹਨਾਂ ਵਿੱਚ ਅਲਜ਼ਾਈਮਰ ਬੀਮਾਰੀ ਦੇ ਲੱਛਣਾਂ ਕਾਰਨ ਹਲਕਾ ਨੁਕਸਾਨ ਹੋਇਆ ਹੁੰਦਾ ਹੈ। ਇਹ ਅਗੇਤੀ ਜਾਂ ਯੰਗ ਔਨਸੈਟ ਵਿੱਚ ਸ਼ੁਰੂਆਤ ਤੋਂ ਵੱਖਰਾ ਹੈ, ਜੋ ਉਹਨਾਂ ਲੋਕਾਂ ਨਾਲ ਸੰਬੰਧਿਤ ਹੈ ਜਿਹਨਾਂ ਵਿੱਚ ਅਲਜ਼ਾਈਮਰ ਦੀ ਬੀਮਾਰੀ ਹੋਣ ਬਾਰੇ ਆਮ ਨਾਲੋਂ ਘੱਟ ਉਮਰ, ਖਾਸ ਕਰਕੇ 65 ਤੋਂ ਘੱਟ ਉਮਰ, ਵਿੱਚ ਪਤਾ ਹੁੰਦਾ ਹੈ।

2. ਵਿਚਕਾਰਲਾ ਪੜਾਅ (ਜੀ ਡੀ ਐੱਸ ਦੇ ਪੜਾਅ 4, 5, 6)

ਇਹ ਪੜਾਅ ਵਿਅਕਤੀ ਦੀਆਂ ਸਮਰੱਥਾਂਵਾਂ ਵਿੱਚ ਵੱਡਾ ਨਿਘਾਰ ਲਿਆਉਂਦਾ ਹੈ। ਯਾਦਦਾਸ਼ਤ ਅਤੇ ਸਹਿਜ ਗਿਆਨ (ਸੋਚਣ ਅਤੇ ਤਰਕ ਆਦਿ) ਨਾਲ ਸੰਬੰਧਿਤ ਹੋਰ ਸਮਰੱਥਾਂਵਾਂ ਵਿੱਚ ਨਿਘਾਰ ਆਉਣਾ ਜਾਰੀ ਰਹਿੰਦਾ ਹੈ ਭਾਵੇਂ ਕਿ ਇਸ ਪੜਾਅ ਵਾਲੇ ਲੋਕਾਂ ਨੂੰ ਆਪਣੀ ਸਥਿਤੀ ਬਾਰੇ ਕੁੱਝ ਚੇਤਨਾ ਹੋ ਸਕਦੀ ਹੈ। ਮਾਇਕ, ਖ੍ਰੀਦਦਾਰੀ ਅਤੇ ਘਰ ਦੀ ਸੰਭਾਲ ਨਾਲ ਸੰਬੰਧਿਤ ਮਾਮਲਿਆਂ ਨਾਲ ਨਿਪਟਣ ਵਰਗੇ ਰੋਜ਼ਾਨਾ ਕੰਮਾਂ ਵਿੱਚ ਸਹਾਇਤਾ ਦੀ ਲੋੜ ਪੈ ਸਕਦੀ ਹੈ। ਆਮ ਤੌਰ ‘ਤੇ ਪੜਾਅ 6 ‘ਤੇ ਕੱਪੜੇ ਲਾਹੁਣ-ਪਾਉਣ, ਨਹਾਉਣ ਅਤੇ ਟੁਆਇਲੈੱਟ ਵਗੈਰਾ ਜਾਣ ਵਿੱਚ ਮਦਦ ਜ਼ਰੂਰੀ ਹੋ ਜਾਵੇਗੀ। ਵਿਚਕਾਰਲੇ ਪੜਾਅ ਵਾਲੇ ਲੋਕਾਂ ਘਰ ਤੋਂ ਇਕੱਲੇ ਨਿਕਲ ਕੇ ਗੁਆਚ ਸਕਦੇ ਹਨ। ਮੈਡਿਕ ਅਲਰਟ® ਸੇਫਲੀ ਹੋਮ® ਵਰਗੇ ਪ੍ਰੋਗਰਾਮਾਂ ਦੀ ਵਰਤੋਂ ਕਰਕੇ ਖਤਰੇ ਨੂੰ ਘਟਾਉਣਾ ਆਮ ਤੌਰ ‘ਤੇ ਸਹਾਈ ਹੁੰਦਾ ਹੈ।

3. ਪਿਛੇਤਾ ਪੜਾਅ (ਜੀ ਡੀ ਐੱਸ ਦਾ ਪੜਾਅ

ਆਖ਼ਰਕਾਰ ਇਸ ਪੜਾਅ ‘ਤੇ ਵਿਅਕਤੀ ਸ਼ਾਬਦਿਕ ਸੰਚਾਰ ਕਰਨ ਜਾਂ ਆਪਣਾ ਖਿਆਲ ਖੁੱਦ ਰੱਖਣ ਤੋਂ ਅਸਮਰੱਥ ਹੋ ਜਾਂਦਾ ਹੈ। ਦਿਨ ਦੇ 24 ਘੰਟੇ ਸੰਭਾਲ ਦੀ ਲੋੜ ਪੈਂਦੀ ਹੈ। ਇਸ ਪੜਾਅ ‘ਤੇ ਸੰਭਾਲ ਦਾ ਨਿਸ਼ਾਨਾ ਵਿਅਕਤੀ ਦੀ ਮਦਦ ਜਾਰੀ ਰੱਖਣਾ ਹੁੰਦਾ ਹੈ ਤਾਂ ਕਿ ਉਸ ਦੀ ਜ਼ਿੰਦਗੀ ਦੀ ਵੱਧ ਤੋਂ ਵੱਧ ਸੰਭਵ ਗੁਣਵੱਤਾ ਕਾਇਮ ਰਹਿ ਸਕੇ।

ਜ਼ਿੰਦਗੀ ਦਾ ਅੰਤ

ਜਦੋਂ ਵਿਅਕਤੀ ਦੀ ਮੌਤ ਨੇੜੇ ਆ ਜਾਂਦੀ ਹੈ, ਤਾਂ ਧਿਆਨ ਉਸ ਨੂੰ ਆਰਾਮਦੇਹ ਰੱਖਣ ਦੇ ਉਪਾਵਾਂ ‘ਤੇ ਕੇਂਦਰਿਤ ਹੋ ਜਾਂਦਾ ਹੈ। ਜ਼ਿੰਦਗੀ ਦਾ ਅੰਤ ਕਰਨ ਵਾਲੀ ਕਿਸੇ ਵੀ ਬੀਮਾਰੀ ਵਾਲੇ ਵਿਅਕਤੀ ਵਾਂਗ, ਵਿਅਕਤੀ ਦੀਆਂ ਸਰੀਰਕ ਲੋੜਾਂ ਦੇ ਨਾਲ ਨਾਲ ਜਜ਼ਬਾਤੀ ਅਤੇ ਰੂਹਾਨੀ ਲੋੜਾਂ ਵੱਲ ਧਿਆਨ ਨਾਲ ਗੌਰ ਕਰਨਾ ਜ਼ਰੂਰੀ ਹੈ। ਮਦਦਗਾਰ ਸੰਭਾਲ ਦੇਣਾ ਜ਼ਿੰਦਗੀ ਦੀ ਕੁਆਲਟੀ ਅਤੇ ਸੁੱਖ ‘ਤੇ ਕੇਂਦਰਿਤ ਹੁੰਦਾ ਹੈ।

ਗਲੋਬਲ ਡਿਟੀਰੀਓਰੇਸ਼ਨ ਸਕੇਲ (ਜੀ ਡੀ ਐੱਸ)

ਪੜਆ 1:  ਸਹਿਜ ਗਿਆਨ (ਸੋਚਣ ਅਤੇ ਤਰਕ ਕਰਨ/ਸਮਝਣ ਆਦਿ) ਵਿੱਚ ਕੋਈ ਨਿਘਾਰ ਨਹੀਂ (ਨਾਰਮਲ ਕਾਰਜ)

ਆਮ ਲੱਛਣ

 • ਯਾਦਦਾਸ਼ਤ ਨਾਲ ਸੰਬੰਧਿਤ ਕੋਈ ਸਮੱਸਿਆ ਨਹੀਂ

ਪੜਆ 2:  ਸਹਿਜ ਗਿਆਨ (ਸੋਚਣ, ਤਰਕ ਕਰਨ/ਸਮਝਣ ਆਦਿ) ਵਿੱਚ ਬਹੁਤ ਹੀ ਹਲਕਾ ਨਿਘਾਰ (ਹੋ ਸਕਦਾ ਹੈ ਕਿ ਇਹ ਉਮਰ ਨਾਲ ਸੰਬੰਧਿਤ ਆਮ ਨਿਘਾਰ ਹੋਵੇ ਜਾਂ ਅਲਜ਼ਾਈਮਰ ਬੀਮਾਰੀ ਦੇ ਅਗੇਤੇ ਲੱਛਣ ਹੋਣ)

ਆਮ ਲੱਛਣ

 • ਯਾਦ ਵਿਚ ਰੁਕਾਵਟ
 • ਚੀਜ਼ਾਂ ਦੇ ਆਮ ਨਾਵਾਂ ਅਤੇ ਥਾਂਵਾਂ ਨੂੰ ਭੁੱਲਣਾ
 • ਆਮ ਤੌਰ ’ਤੇ ਯਾਦਦਾਸ਼ਤ ਵਿੱਚ ਇਹ ਕਮੀ ਦੂਜੇ ਲੋਕਾਂ ਨੂੰ ਦਿਖਾਈ ਨਹੀਂ ਦਿੰਦੀ

ਪੜਆ 3:  ਸਹਿਜ ਗਿਆਨ ਵਿੱਚ ਹਲਕਾ ਨਿਘਾਰ (ਕੁਝ ਲੋਕਾਂ ਵਿੱਚ ਅਲਜ਼ਾਈਮਰ ਦੀ ਬੀਮਾਰੀ ਦੇ ਅਗੇਤੇ ਪੜਾਅ ਦੀ ਪਛਾਣ ਹੋ ਸਕਦੀ ਹੈ, ਪਰ ਇਹਨਾਂ ਲੱਛਣਾਂ ਵਾਲੇ ਸਾਰੇ ਲੋਕਾਂ ਵਿੱਚ ਨਹੀਂ)

ਆਮ ਲੱਛਣ

 • ਹਲਕੀ ਪੱਧਰ ‘ਤੇ ਚੇਤਾ ਭੁੱਲਣਾ
 • ਨਵੀਂਆਂ ਚੀਜ਼ਾਂ ਸਿੱਖਣ ਵਿੱਚ ਮੁਸ਼ਕਿਲ
 • ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਿਲ ਜਾਂ ਧਿਆਨ ਦੇ ਸਕਣ ਦੇ ਸਮੇਂ ਦਾ ਸੀਮਤ ਹੋਣਾ
 • ਸਥਿਤੀਆਂ ਅਤੇ ਦਿਸ਼ਾਵਾਂ ਬਾਰੇ ਮੁਸ਼ਕਿਲਾਂ, ਜਿਵੇਂ ਗਵਾਚ ਜਾਣਾ
 • ਸੰਚਾਰ ਵਿੱਚ ਸਹੀ ਸ਼ਬਦ ਲੱਭਣ ਵਰਗੀਆਂ ਮੁਸ਼ਕਿਲਾਂ
 • ਕੀਮਤੀ ਚੀਜ਼ਾਂ ਗਵਾ ਦੇਣਾ ਜਾਂ ਉਹਨਾਂ ਨੂੰ ਗਲਤ ਥਾਂਵਾਂ ‘ਤੇ ਰੱਖ ਦੇਣਾ
 • ਕੰਮ ‘ਤੇ ਮੁਸ਼ਕਿਲਾਂ ਨਾਲ ਨਿਪਟਣ ਵਿੱਚ ਮੁਸ਼ਕਿਲ ਆਉਣਾ
 • ਇਹ ਮਾਮਲੇ ਪਰਿਵਾਰ, ਦੋਸਤਾਂ ਜਾਂ ਸਹਿ-ਕਰਮੀਆਂ ਨੂੰ ਦਿਸਣ ਲੱਗ ਜਾਣੇ

ਪੜਆ 4:  ਸਹਿ ਜ ਗਿ ਆਨ (ਸੋਚਣ, ਤਰਕ ਕਰਨ/ਸਮਝਣ ਆਦਿ ) ਵਿੱਚ ਦਰਮਿ ਆਨਾ ਨਿ ਘਾਰ (ਅਲਜ਼ਾਈਮਰ ਬੀਮਰੀ ਦਾ ਹਲਕਾ ਜਾਂ ਅਗੇਤਾ ਪੜਾਅ)

ਆਮ ਲੱਛਣ

 • ਵਿਅਕਤੀ ਨੂੰ ਆਪਣੇ ਨਿੱਜੀ ਇਤਿਹਾਸ ਦੀ ਕੁਝ ਯਾਦਦਾਸ਼ਤ ਖਤਮ ਹੋ ਜਾਂਦੀ ਹੈ
 • ਹਿਸਾਬ-ਕਿਤਾਬ ਰੱਖਣ, ਖ੍ਰੀਦਦਾਰੀ ਕਰਨ ਅਤੇ ਸਫਰ ਕਰਨ ਵਰਗੇ ਗੁੰਝਲਦਾਰ ਕੰਮਾਂ ਵਿੱਚ ਮੁਸ਼ਕਿਲ ਆਉਣੀ
 • ਮੌਜੂਦਾ ਅਤੇ ਤਾਜ਼ਾ ਘਟਨਾਵਾਂ ਬਾਰੇ ਗਿਆਨ ਦਾ ਘੱਟਣਾ
 • ਚੁਣੌਤੀ ਭਰੇ ਦਿਮਾਗੀ ਹਿਸਾਬ ਕਰਨ ਦੀ ਸਮਰੱਥਾ ਵਿੱਚ ਰੁਕਾਵਟ ਪੈਣਾ (ਜਿਵੇਂ 75 ਤੋਂ 7 ਤੱਕ ਪੁੱਠੀ ਗਿਣਤੀ ਕਰਨ ਵਿੱਚ)

ਪੜਆ 5:   ਸਹਿਜ ਗਿਆਨ (ਸੋਚਣ, ਤਰਕ ਕਰਨ/ਸਮਝਣ ਆਦਿ) ਵਿੱਚ ਦਰਮਿਆਨੇ ਗੰਭੀਰ ਪੱਧਰ ਦਾ ਨਿਘਾਰ (ਅਲਜ਼ਾਈਮਰ ਬੀਮਾਰੀ ਦਾ ਦਰਮਿਆਨਾ ਜਾਂ ਵਿਚਕਾਰਲਾ ਪੜਾਅ)

ਆਮ ਲੱਛਣ

 • ਯਾਦਦਾਸ਼ਤ ਵਿੱਚ ਵੱਡੀ ਭੁੱਲ, ਜਿਵੇਂ ਫੋਨ ਨੰਬਰ ਜਾਂ ਪਰਿਵਾਰ ਦੇ ਨੇੜੇ ਦੇ ਮੈਂਬਰਾਂ ਦੇ ਨਾਂ ਯਾਦ ਨਾ ਰਹਿਣੇ
 • ਨਿੱਤ-ਨੇਮ ਦੇ ਕੰਮਾਂ ਵਿੱਚ ਮਦਦ ਦੀ ਲੋੜ ਹੈ

ਪੜਆ 6:  ਸਹਿਜ ਗਿਆਨ (ਸੋਚਣ, ਤਰਕ ਕਰਨ/ਸਮਝਣ ਆਦਿ) ਵਿੱਚ ਗੰਭੀਰ ਨਿਘਾਰ (ਅਲਜ਼ਾਈਮਰ ਬੀਮਾਰੀ ਦਾ ਦਰਮਿਆਨਾ ਗੰਭੀਰ ਜਾਂ ਵਿਚਕਾਰਲਾ ਪੜਾਅ)

ਆਮ ਲੱਛਣ

 • ਚੇਤੇ ਦਾ ਲਗਾਤਾਰ ਘਟੀ ਜਾਣਾ ਜਿਵੇਂ ਕਈ ਵਾਰ ਆਪਣੇ ਪਤੀ/ਪਤਨੀ ਦਾ ਜਾਂ ਸੰਭਾਲ ਕਰਨ ਵਾਲੇ ਦਾ ਨਾਂ ਭੁੱਲ ਜਾਣਾ
 • ਆਪਣੀ ਜ਼ਿੰਦਗੀ ਵਿਚਲੀਆਂ ਤਾਜ਼ਾ ਘਟੀਆਂ ਘਟਨਾਵਾਂ ਅਤੇ ਤਜਰਬਿਆਂ ਬਾਰੇ ਸੁਚੇਤ ਨਾ ਹੋਣਾ, ਜਿਵੇਂ ਇਹ ਯਾਦ ਨਾ ਰਹਿਣਾ ਕਿ ਉਨ੍ਹਾਂ ਲੰਚ ਵੇਲੇ ਕੀ ਖਾਧਾ ਸੀ ਜਾਂ ਆਪਣੇ ਬੱਚੇ ਦੀ ਗ੍ਰੈਜੂਏਸ਼ਨ ਬਾਰੇ ਯਾਦ ਨਾ ਰਹਿਣਾ
 • ਰਹਿਣ ਸਹਿਣ ਦੀਆਂ ਰੋਜ਼ਾਨਾ ਸਰਗਰਮੀਆਂ ਜਿਵੇਂ ਕੱਪੜੇ ਲਾਹੁਣ/ਪਾਉਣ, ਨਹਾਉਣ ਵਿੱਚ ਮਦਦ ਦੀ ਲੋੜ ਹੋਣਾ
 • ਗਿਣਨ ਵਿੱਚ ਮੁਸ਼ਕਿਲ ਆਉਣਾ
 • ਸ਼ਖਸੀਅਤ ਨਾਲ ਸੰਬੰਧਿਤ ਅਤੇ ਜਜ਼ਬਾਤੀ ਤਬਦੀਲੀਆਂ ਹੋਣਾ ਜਿਵੇਂ ਵਿਅਕਤੀ ਵਿੱਚ ਭੰਵਲਭੂਸਾ, ਚਿੰਤਾ, ਸ਼ੱਕ, ਗੁੱਸਾ, ਉਦਾਸੀ/ਦਿਲਗੀਰੀ, ਵੈਰ-ਭਾਵ, ਡਰ, ਭਰਮ ਅਤੇ ਵਿਆਕੁਲਤਾ ਪੈਦਾ ਹੋਣਾ
 • ਸਾਧਾਰਨ ਸਰਗਰਮੀਆਂ ਨੂੰ ਵਾਰ ਵਾਰ ਕਰਨ ਵਰਗਾ ਖ਼ਬਤ
 • ਸੌਣ/ਉੱਠਣ ਦੇ ਆਮ ਚੱਕਰ ਵਿੱਚ ਵਿਘਣ ਪੈਣਾ
 • ਟੱਟੀ ਪਿਸ਼ਾਬ ਵਿੱਚੇ ਨਿਕਲਣ ਦੀਆਂ ਘਟਨਾਵਾਂ ਦਾ ਵਧਣਾ

ਪੜਆ 7:  ਸਹਿਜ ਗਿਆਨ (ਸੋਚਣ, ਤਰਕ ਕਰਨ/ਸਮਝਣ ਆਦਿ) ਵਿੱਚ ਗੰਭੀਰ ਨਿਘਾਰ (ਅਲਜ਼ਾਈਮਰ ਬੀਮਾਰੀ ਦਾ ਗੰਭੀਰ ਜਾਂ ਪਿਛੇਤਾ ਪੜਾਅ)

ਆਮ ਲੱਛਣ

 • ਸਹਿਜ ਗਿਆਨ (ਸੋਚਣ, ਤਰਕ ਕਰਨ/ਸਮਝਣ ਆਦਿ) ਵਿੱਚ ਗੰਭੀਰ ਵਿਘਨ
 • ਸ਼ਬਦ ਭੰਡਾਰ ਦਾ ਸੀਮਤ ਹੋਣਾ ਅਤੇ ਆਖ਼ਰ ਨੂੰ ਸ਼ਾਬਦਿਕ ਸਮਰੱਥਾਂਵਾਂ ਦਾ ਅਲੋਪ ਹੋ ਜਾਣਾ
 • ਆਪਣੇ ਆਪ ਤੁਰਨ ਜਾਂ ਬਿਨਾਂ ਸਹਾਰੇ ਬੈਠਣ ਦੀ ਸਮਰੱਥਾ ਦਾ ਖਤਮ ਹੋਣਾ
 • ਖਾਣਾ ਖਾਣ ਅਤੇ ਟੁਆਇਲੈੱਟ ਜਾਣ ਵਿੱਚ ਮਦਦ ਦੀ ਲੋੜ ਹੋਣਾ; ਆਮ ਤੌਰ ‘ਤੇ ਟੱਟੀ-ਪਿਸ਼ਾਬ ਵਿੱਚ ਹੀ ਨਿਕਲ ਜਾਣਾ

(Source for these stages: ਗਲੋਬਲ ਡਿਟੀਰੀਓਰੇਸ਼ਨ ਸਕੇਲ, ਰੀਜ਼ਬਰਗ, 1982 ਤੋਂ ਸੋਧਿਆ ਗਿਆ)

ਇਸ ਤੋਂ ਅਗਾਂਹ ਕੀ ਹੈ?

ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਵਿਅਕਤੀ ਬੀਮਾਰੀ ਦੇ ਕਿਸ ਪੜਾਅ ਵਿੱਚ ਹੈ, ਜਾਣਕਾਰੀ ਅਤੇ ਸਹਾਇਤਾ ਲੈਣਾ ਬੀਮਾਰੀ ਨੂੰ ਸਮਝਣ ਅਤੇ ਉਸ ਨਾਲ ਜੀਣ ਲਈ ਮਹੱਤਵਪੂਰਨ ਹੈ। ਬੀਮਾਰੀ ਦੇ ਵਧਣ ਬਾਰੇ ਅੰਗਰੇਜ਼ੀ ਵਿੱਚ ਪੰਜ-ਹਿੱਸਿਆਂ ਵਾਲੀ ਲੜੀ ਵਿੱਚ ਮਿਲਦੀ ਜਾਣਕਾਰੀ।

ਅਲਜ਼ਾਈਮਰ ਸੁਸਾਇਟੀ ਵੱਲੋਂ ਮਦਦ ਅਤੇ ਸਹਾਇਤਾ

ਅਲਜ਼ਾਈਮਰ ਦੀ ਬੀਮਾਰੀ ਦੇ ਕਿਸੇ ਵੀ ਪੜਾਅ ਨਾਲ ਜਿਉਣਾ ਚੁਣੌਤੀਆਂ ਭਰਪੂਰ ਹੋ ਸਕਦਾ ਹੈ। ਭਾਵੇਂ ਤੁਹਾਨੂੰ ਅਲਜ਼ਾਈਮਰ ਦੀ ਬੀਮਾਰੀ ਹੈ ਜਾਂ ਤੁਸੀਂ ਅਲਜ਼ਾਈਮਰ ਦੀ ਬੀਮਾਰੀ ਵਾਲੇ ਵਿਅਕਤੀ ਦੀ ਸਹਾਇਤਾ ਕਰਨ ਵਾਲੇ ਹੋ, ਬੀਮਾਰੀ ਦੇ ਸਾਰੇ ਪੜਾਵਾਂ ਵਿੱਚ ਦੁੱਖ, ਘਾਟੇ ਸਮੇਤ ਕਈ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰਨਾ ਇਕ ਆਮ ਗੱਲ ਹੈ। ਆਪਣੀਆਂ ਭਾਵਨਾਵਾਂ ਨੂੰ ਸਵੀਕਾਰ ਕਰਨਾ, ਆਪਣੇ ਆਪ ਦਾ ਖਿਆਲ ਰੱਖਣਾ ਅਤੇ ਲੋੜੀਂਦੀ ਅਮਲੀ ਅਤੇ ਜਜ਼ਬਾਤੀ ਸਹਾਇਤਾ ਲੈਣਾ ਮਹੱਤਵਪੂਰਨ ਹੈ।

ਤੁਹਾਡੀ ਕਮਿਊਨਿਟੀ ਵਿਚਲੀ ਅਲਜ਼ਾਈਮਰ ਸੁਸਾਇਟੀ ਬੀਮਾਰੀ ਬਾਰੇ ਹੋਰ ਜ਼ਿਆਦਾ ਸਮਝਣ ਵਿੱਚ ਮਦਦ ਕਰਨ ਲਈ ਜਾਣਕਾਰੀ ਦੇ ਵਸੀਲੇ ਪ੍ਰਦਾਨ ਕਰ ਸਕਦੀ ਹੈ, ਲੋੜੀਂਦੀ ਅਮਲੀ ਸਹਾਇਤਾ ਅਤੇ ਬੀਮਾਰੀ ਕਾਰਨ ਪੈਣ ਵਾਲੇ ਜਜ਼ਬਾਤੀ ਅਸਰਾਂ ਨਾਲ ਨਿਪਟਣ ਲਈ ਇਕੱਲੇ ਵਿਅਕਤੀ ਦੀ ਪੱਧਰ ‘ਤੇ ਅਤੇ ਗਰੁੱਪ ਪੱਧਰ ‘ਤੇ ਲੋੜੀਂਦੀ ਜਾਣਕਾਰੀ ਤੱਕ ਪਹੁੰਚ ਕਰਨ ਵਿੱਚ ਮਦਦ ਕਰ ਸਕਦੀ ਹੈ। ਆਪਣੀ ਸਥਾਨਕ ਅਲਜ਼਼ਾਈਮਰ ਸਸੁਾਇਟੀ ਨਾਲ ਸੰਪਰਕ ਕਰੋ ਜਾਂ alzheimer.ca ‘ਤੇ ਜਾਓ।

ਨੋਟ: ਜਾਣਕਾਰੀ ਦੀ ਇਹ ਸ਼ੀ ਟ ਸੇਧ ਪ੍ਰਦਾਨ ਕਰਦੀ ਹੈ, ਪਰ ਇਸ ਦਾ ਮਕਸਦ ਸਿ ਹਤ ਸੰਭਾਲ ਪ੍ਰਦਾਨ ਕਰਨ ਵਾਲੇ ਕਿਸੇ ਪੇਸ਼ਾਵ ਰ ਵਿਅਕਤੀ ਦੀ ਸਲਾਹ ਦੀ ਥਾਂ ਲੈਣਾ ਨਹੀਂ ਹੈ। ਵਿਅਕਤੀ ਦੀ ਸਥਿ ਤੀ ਵਿੱਚ ਆ ਰਹੀਆਂ ਤਬਦੀਲੀਆਂ ਜਾਂ ਜੇ ਤੁਹਾਡਾ ਕੋਈ ਸਵਾਲ ਜਾਂ ਸਰੋਕਾਰ ਹੋਵੇ ਤਾਂ ਆਪਣੇ ਸਿ ਹਤਸੰਭਾਲ ਪ੍ਰਦਾਨ ਕਰਨ ਵਾਲੇ ਵਿਅਕਤੀ ਨਾਲ ਸਲਾਹ/ਮਸ਼ਵਰਾ ਕਰੋ।