ਡਿਮੈਂਸ਼ੀਆ ਬਾਰੇ ਛੇਤੀ ਨਿਦਾਨ ਹਾਸਲ ਕਰਨ ਦੇ 10 ਲਾਭ | 10 benefits of getting an early diagnosis for dementia
ਡਿਮੈਂਸ਼ੀਆ ਨਾਲ ਪੀੜਤ ਲੋਕ ਛੇਤੀ ਹਾਸਲ ਹੋਣ ਵਾਲੇ ਨਿਦਾਨ ਤੋਂ ਬਾਅਦ ਕਈ ਸਾਲਾਂ ਤੱਕ ਸਾਰਥਕ ਅਤੇ ਉਤਪਾਦਕ ਜੀਵਨ ਜੀ ਸਕਦੇ ਹਨ।

ਛੇਤੀ ਹਾਸਲ ਹੋਣ ਵਾਲਾ ਨਿਦਾਨ ਇੰਨਾ ਮਹੱਤਵਪੂਰਨ ਮੁੱਦਾ ਹੈ ਕਿ ਇਹ ਅਸਲੀਅਤ ਵਿੱਚ 2021 ਵਿੱਚ ਵਿਸ਼ਵ ਅਲਜ਼ਾਈਮਰ ਮਹੀਨੇ ਦਾ ਮੁੱਖ ਫੋਕਸ ਸੀ।
ਅਤੇ ਵਿਅਕਤੀ ਛੇਤੀ ਹਾਸਲ ਹੋਣ ਵਾਲੇ ਨਿਦਾਨ ਦੇ ਮਹੱਤਵ ਨੂੰ ਵੀ ਦੇਖਦੇ ਹਨ।
ਮੈਨੀਟੋਬਾ ਵਿੱਚ ਡਿਮੈਂਸ਼ੀਆ ਨਾਲ ਪੀੜਤ ਵਿਅਕਤੀ ਇਕ ਵਿਅਕਤੀ ਗਲੈਨ ਆਖਦਾ ਹੈ, “ਇਹ ਜੋ ਹੋ ਰਿਹਾ ਹੈ, ਉਸ ਨੂੰ ਇਕ ਨਾਮ ਦੇਣ ਵਿੱਚ ਸਹਾਇਤਾ ਕਰਦਾ ਹੈ,” “ਫਿਰ ਤੁਸੀਂ ਇਹ ਜਾਣਦੇ ਹੋ ਕਿ ਇਹ ਕੀ ਹੈ ਅਤੇ ਜਾਣਦੇ ਹੋ ਕਿ ਇਹ ਤੁਹਾਡਾ ਦੋਸ਼ ਨਹੀਂ ਹੈ।”
ਇੱਥੇ ਛੇਤੀ ਹਾਸਲ ਹੋਣ ਵਾਲੇ ਨਿਦਾਨ ਦੇ 10 ਮੁੱਖ ਲਾਭ ਦਿੱਤੇ ਗਏ ਹਨ
ਲਾਭ 1: ਤੁਸੀਂ ਇਕ ਸਟੀਕ ਨਿਦਾਨ ਹਾਸਲ ਕਰਦੇ ਹੋ, ਜਿਸ ਨਾਲ ਕਿ ਤੁਹਾਨੂੰ ਇਹ ਪਤਾ ਚੱਲ ਜਾਵੇਗਾ ਕਿ ਕੀ ਆਸ ਰੱਖਣੀ ਹੈ
ਕੁਝ ਇਲਾਜ ਯੋਗ ਸਥਿਤੀਆਂ ਡਿਮੈਂਸ਼ੀਆ ਦੇ ਸਮਾਨ ਲੱਛਣ ਉਤਪੰਨ ਕਰਦੀਆਂ ਹਨ। ਉਦਾਹਰਨ ਵਜੋਂ, ਵਿਟਾਮਿਨ ਦੀ ਘਾਟ, ਥਾਇਰਾਡ ਰੋਗ, ਨੀਂਦ ਦੇ ਵਿਕਾਰ, ਸ਼ਰਾਬ ਦੀ ਦੁਰਵਰਤੋਂ ਜਾਂ ਡਿਪਰੈੱਸ਼ਨ।
ਇਸੇ ਤਰਾਂ, ਭਰਮ ਦੇ ਹੋਰ ਸੰਭਾਵਿਤ ਕਾਰਨਾਂ ਵਿੱਚ ਖਰਾਬ ਦ੍ਰਿਸ਼ਟੀ ਜਾਂ ਸੁਣਨ ਦੀ ਸਮਰੱਥਾ ਵਿਚ ਕਮੀ ਹੈ। ਇਸੇ ਕਾਰਨ, ਜੇਕਰ ਸਮਰੱਥਾਵਾਂ ਜਾਂ ਵਿਵਹਾਰ ਵਿੱਚ ਕੋਈ ਬਦਲਾਵ ਦੇਖਦੇ ਹੋ, ਤਾਂ ਪੂਰਨ ਚਕਿਤਸਾ ਮੁੱਲਾਂਕਣ ਦੀ ਵਿਵਸਥਾ ਕਰਨਾ ਮਹੱਤਵਪੂਰਨ ਹੈ।
ਲਾਭ 2: ਤੁਸੀਂ ਸਿਹਤ ਦੇਖਭਾਲ ਸਮੇਤ ਆਪਣੇ ਨਿੱਜੀ ਫੈਸਲਿਆਂ ਵਿੱਚ ਵਧੇਰੇ ਸਰਗਰਮ ਰੂਪ ਵਿੱਚ ਸ਼ਾਮਲ ਹੋ ਸਕਦੇ ਹੋ
ਡਿਮੈਂਸ਼ੀਆ ਦੀ ਪ੍ਰਕਿਰਿਆ ਦੀ ਸ਼ੁਰੂਆਤ ਵਿੱਚ, ਤੁਸੀਂ ਖ਼ੁਦ ਦੇ ਫੈਸਲਿਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਵਿੱਚ ਵਧੇਰੇ ਸਰਗਰਮ ਰੂਪ ਵਿੱਚ ਭਾਗ ਲੈਣ ਦੇ ਸਮਰੱਥ ਹੁੰਦੇ ਹੋ।
ਇਹ ਤੁਹਾਡੇ ਅਧਿਕਾਰਾਂ ਦਾ ਹਿੱਸਾ ਹਨ ਜਿਸ ਨੂੰ ਕਿ ਤੁਸੀਂ ਕੈਨੇਡੀਅਨ ਚਾਰਟਰ ਆਫ ਰਾਈਟਸ ਫਾਰ ਪੀਪਲਜ਼ ਵਿਦ ਡਿਮੇਂਸ਼ੀਆ ਦੇ ਅਨੁਸਾਰ ਦਾਅਵਾ ਕਰ ਸਕਦੇ ਹੋ।
ਲਾਭ 3: ਤੁਸੀਂ ਇਲਾਜਾਂ ਦਾ ਵਧੇਰੇ ਪ੍ਰਭਾਵੀ ਤਰੀਕੇ ਨਾਲ ਉਪਯੋਗ ਕਰ ਸਕਦੇ ਹੋ।
ਅਲਜ਼ਾਈਮਰ ਰੋਗ ਅਤੇ ਹੋਰਨਾਂ ਦਿਮਾਗੀ ਕਮਜ਼ੋਰੀਆਂ ਦਾ ਇਲਾਜ ਆਮ ਤੌਰ ’ਤੇ ਸਭ ਤੋਂ ਪ੍ਰਭਾਵੀ ਹੁੰਦਾ ਹੈ ਜਦੋਂ ਡਿਮੈਂਸ਼ੀਆ ਦੇ ਇਲਾਜ ਦੀ ਪ੍ਰਕਿਰਿਆ ਨੂੰ ਛੇਤੀ ਸ਼ੁਰੂ ਕੀਤਾ ਜਾਂਦਾ ਹੈ।
ਇਲਾਜ ਵਿੱਚ ਦਵਾਈਆਂ ਦੇ ਨਾਲ-ਨਾਲ ਕੁਝ ਵਿਕਲਪਿਕ ਥੈਰੇਪੀਆਂ ਵੀ ਸ਼ਾਮਲ ਹੋ ਸਕਦੀਆਂ ਹਨ।
ਲਾਭ 4: ਤੁਸੀਂ ਇਸ ’ਤੇ ਧਿਆਨ ਕੇਂਦਰਿਤ ਕਰ ਸਕਦੇ ਹੋ ਜੋ ਮਹੱਤਵਪੂਰਨ ਹੈ
ਛੇਤੀ ਹਾਸਲ ਹੋਣ ਵਾਲਾ ਨਿਦਾਨ ਤੁਹਾਨੂੰ ਇਸ ਆਧਾਰ ’ਤੇ ਤਰਜੀਹਾਂ ਨਿਰਧਾਰਿਤ ਕਰਨ ਵਿੱਚ ਸਮਰੱਥ ਕਰਦਾ ਹੈ ਕਿ ਤੁਹਾਡੇ ਲਈ ਕੀ ਮਹੱਤਵਪੂਰਨ ਹੈ ਜਿਵੇਂਕਿ ਯਾਤਰਾ ਕਰਨਾ, ਨਵੇਂ ਟੀਚਿਆਂ ਦਾ ਪਿੱਛਾ ਕਰਨਾ, ਜਾਂ ਫਿਰ ਇਹ ਤੈਅ ਕਰਨਾ ਕਿ ਕੰਮ ਕਰਨਾ ਕਦੋਂ ਬੰਦ ਕਰਨਾ ਹੈ।
ਲਾਭ 5: ਤੁਸੀਂ ਮਜ਼ਬੂਤ ਕਰਨ ਵਾਲੇ ਵਿਕਲਪਾਂ ਦੀ ਚੋਣ ਕਰ ਸਕਦੇ ਹੋ
ਇਕ ਛੇਤੀ ਹਾਸਲ ਹੋਣ ਵਾਲਾ ਨਿਦਾਨ ਤੁਹਾਨੂੰ ਕਾਨੂੰਨੀ, ਵਿੱਤੀ ਅਤੇ ਦੇਖਭਾਲ ਦੇ ਮਾਮਲਿਆਂ ਨੂੰ ਠੋਸ ਫੈਸਲੇ ਲੈਣ ਅਤੇ ਆਪਣੀਆਂ ਇੱਛਾਵਾਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਦੱਸਣ ਵਿੱਚ ਸਮਰੱਥ ਕਰਦਾ ਹੈ।
ਲਾਭ 6: ਤੁਸੀਂ ਉਪਲੱਬਧ ਸਰੋਤਾਂ ਤੋਂ ਲਾਭ ਉਠਾ ਸਕਦੇ ਹੋ
ਤੁਸੀਂ ਅਤੇ ਤੁਹਾਡਾ ਪਰਿਵਾਰ ਦੋਨੋਂ ਸਥਾਨਕ Alzheimer Society (ਅਲਜ਼ਾਈਮਰ ਸੁਸਾਇਟੀ) ਦੀ ਜਾਣਕਾਰੀ, ਸਮਰਥਨ ਅਤੇ ਸਿੱਖਿਆ ਪ੍ਰੋਗਰਾਮਾਂ ਤੋਂ ਲਾਭ ਉਠਾ ਸਕਦੇ ਹੋ ਜੋ ਕਿ ਤੁਹਾਨੂੰ ਇਹ ਸਿੱਖਣ ਵਿੱਚ ਸਹਾਇਤਾ ਕਰਦੇ ਹਨ ਕਿ ਡਿਮੈਂਸ਼ੀਆ ਨਾਲ ਕਿਵੇਂ ਬਿਹਤਰ ਤਰੀਕੇ ਨਾਲ ਰਹਿਣਾ ਹੈ।
ਲਾਭ 7: ਤੁਹਾਡਾ ਪਰਿਵਾਰ ਬਿਹਤਰ ਤਰੀਕੇ ਨਾਲ ਤੁਹਾਡਾ ਸਮਰਥਨ ਕਰਨ ਦੇ ਯੋਗ ਹੋਵੇਗਾ
ਜੇਕਰ ਤੁਹਾਡਾ ਪਰਿਵਾਰ ਡਿਮੈਂਸ਼ੀਆ ਅਤੇ ਇਸ ਦੀ ਪ੍ਰਗਤੀ ਨਾਲ ਆਉਣ ਵਾਲੀਆਂ ਚੁਣੌਤੀਆਂ ਨੂੰ ਸਮਝ ਸਕਦਾ ਹੈ, ਤਾਂ ਉਹ ਤੁਹਾਡੀ ਸਹਾਇਤਾ ਕਰਨ ਅਤੇ ਲੋੜੀਂਦੀ ਸਹਾਇਤਾ ਹਾਸਲ ਕਰਨ ਵਿੱਚ ਬਿਹਤਰ ਰੂਪ ਵਿੱਚ ਸਮਰੱਥ ਹਨ।
ਲਾਭ 8: ਤੁਸੀਂ ਬੋਲਣ ਦੀ ਬੇਹਤਰ ਸਥਿਤੀ ਵਿੱਚ ਹੋ
ਤੁਸੀਂ ਡਿਮੈਂਸ਼ੀਆ ਨਾਲ ਪੀੜਤ ਹੋਰਨਾਂ ਲੋਕਾਂ ਨਾਲ ਜੁੜ ਸਕਦੇ ਹੋ ਜੋ ਕਿ ਆਪਣੀ ਆਵਾਜ਼ ਉਠਾ ਰਹੇ ਹਨ,ਬਿਮਾਰੀ, ਗੁਣਵੱਤਾ ਦੇਖਭਾਲ ਦੀ ਲੋੜ ਅਤੇ ਖੋਜ ਲਈ ਧੰਨ ਦੀ ਲੋੜ ਵਿੱਚ ਵਾਧਾ ਕਰਨ ਦੀ ਲੋੜ ਬਾਰੇ ਜਾਗਰੂਕਤਾ ਵਧ ਰਹੇ ਹਨ।
ਲਾਭ 9: ਤੁਸੀਂ ਖੋਜ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰ ਸਕਦੇ ਹੋ
ਨਿਦਾਨ ਨੂੰ ਬਿਹਤਰ ਬਨਾਉਣ ਅਤੇ ਦੇਖਭਾਲ ਵਧਾਉਣ ਵਿੱਚ ਸਹਾਇਤਾ ਲਈ ਤੁਸੀਂ ਨਿਦਾਨਿਕ ਟੈਸਟਾਂ ਅਤੇ ਹੋਰਨਾਂ ਸੋਧ ਅਧਿਐਨਾਂ ਵਿੱਚ ਭਾਗ ਲੈ ਸਕਦੇ ਹੋ।
ਲਾਭ 10: ਤੁਸੀਂ ਕਲੰਕ ਨੂੰ ਘੱਟ ਕਰਨ ਵਿੱਚ ਸਹਾਇਤਾ ਕਰ ਸਕਦੇ ਹੋ
ਤੁਸੀਂ ਜੀਵਨ ਨੂੰ ਪੂਰੀ ਤਰਾਂ ਨਾਲ ਜਿਊਣਾ ਜਾਰੀ ਰੱਖ ਸਕਦੇ ਹੋ ਡਿਮੈਂਸ਼ੀਆ ਨਾਲ ਜਿਊਣ ਦੇ ਆਪਣੇ ਅਨੁਭਵ ਨੂੰ ਸਾਂਝਾ ਕਰਨਾ ਬਿਮਾਰੀ ਦੇ ਕਲੰਕ ਨੂੰ ਘੱਟ ਕਰਨ ਅਤੇ ਦੂਸਰਿਆਂ ਨੂੰ ਸਮਰਥਨ ਦੇਣ ਲਈ ਪਹੁੰਚਣ ਲਈ ਉਤਸ਼ਾਹਿਤ ਕਰਨ ਵਿੱਚ ਬਹੁਤ ਮੱਦਦਗਾਰ ਸਿੱਧ ਹੋ ਸਕਦਾ ਹੈ।
ਤੁਹਾਡਾ ਨਿਦਾਨ ਕਦੇ ਵੀ ਹੋਇਆ ਹੋਵੇ, ਤੁਸੀਂ ਇਕੱਲੇ ਨਹੀਂ ਹੋ
ਤੁਹਾਡੇ ਸਥਾਨਕ Alzheimer Society (ਅਲਜ਼ਾਈਮਰ ਸੁਸਾਇਟੀ) ਮਾਹਰ ਨਿਦਾਨ ਤੋਂ ਪਹਿਲਾਂ, ਉਸ ਦੇ ਦੌਰਾਨ ਅਤੇ ਬਾਅਦ ਵਿੱਚ ਤੁਹਾਡੇ ਲਈ ਇੱਥੇ ਮੌਜੂਦ ਹਨ।
alzheimer.ca/find ’ਤੇ ਹੁਣੇ ਆਪਣਾ ਸਥਾਨਕ ਸਮਾਜ ਖੋਜੋ। ਜਾਂ ਫਿਰ ਆਪਣੀ ਖੇਤਰੀ ਟੀਮ ਨਾਲ ਜੁੜਣ ਲਈ ਸਾਡੀ ਰਾਸ਼ਟਰੀ ਸੂਚਨਾ ਅਤੇ ਰੈਫਰਲ ਲਾਈਨ ਨਾਲ 1-855-705-4636 ਅਤੇ info@alzheimer.ca ’ਤੇ ਸੰਪਰਕ ਕਰੋ।
ਨੋਟ
Alzheimer Society of Canada (ਅਲਜ਼ਾਈਮਰ ਸੁਸਾਇਟੀ ਔਫ ਕੈਨੇਡਾ) ਆਪਣੀ ਵੈੱਬਸਾਈਟ ਸਾਮੱਗਰੀ ਲਈ Alzheimer’s & Dementia Alliance of Wisconsin (ਅਲਜ਼ਾਈਮਰ ਅਤੇ ਡਿਮੈਂਸ਼ੀਆ ਏਲਾਈਂਸ ਔਫ ਵਿਸਕਾਂਸਿਨ) ਨੂੰ ਧੰਨਵਾਦ ਕਰਦੀ ਹੈ, ਜਿਸ ਨੂੰ ਕਿ ਅਨੁਮਤੀ ਨਾਲ ਇੱਥੇ ਸੋਧਿਆ ਗਿਆ ਹੈ।