ਇਹ ਸਮਝਣਾ ਕਿ ਜਦੋਂ ਕੋਈ ਸਾਥੀ ਜਾਂ ਪ੍ਰਿਯਜਨ ਡਿਮੈਂਸ਼ੀਆ ਦੇ ਨਾਲ ਰਹਿੰਦਾ ਹੈ, ਤਾਂ ਰਿਸ਼ਤੇ ਕਿਵੇਂ ਪ੍ਰਭਾਵਿਤ ਹੋ ਸਕਦੇ ਹਨ | Understanding how relationships may change when a partner or loved one lives with dementia
ਡਿਮੈਂਸ਼ੀਆ ਇਕ ਰਿਸ਼ਤੇ ਦੇ ਕਈ ਪਹਿਲੂਆਂ ਨੂੰ ਬਦਲ ਸਕਦਾ ਹੈ-ਇਹ ਇਕ ਵਿਆਪਕ ਪਰਿਵਾਰ ਅਤੇ ਦੋਸਤ ਦੀ ਗਤੀਸ਼ੀਲਤਾ ਨੂੰ ਵੀ ਬਦਲ ਸਕਦਾ ਹੈ। ਪਰ ਇਹ ਯਾਦ ਰੱਖਣਾ ਬਹੁਤ ਮਹੱਤਵਪੂਰਨ ਹੈ ਕਿ ਡਿਮੈਂਸ਼ੀਆ ਪਿਆਰ ਅਤੇ ਸਨੇਹ ਦੀ ਲੋੜ ਨੂੰ ਨਹੀਂ ਬਦਲਦਾ ਹੈ।

ਡਿਮੈਂਸ਼ੀਆ ਕਿਸੇ ਵਿਅਕਤੀ ਦੀ ਪਿਆਰ ਅਤੇ ਸਨੇਹ ਦੀ ਲੋੜ ਨੂੰ ਨਹੀਂ ਬਦਲਦਾ ਹੈ, ਪਰ ਇਹ ਇਕ ਰਿਸ਼ਤੇ ਦੇ ਕਈ ਪਹਿਲੂਆਂ ਨੂੰ ਬਦਲ ਦਿੰਦਾ ਹੈ।
ਜੇਕਰ ਤੁਹਾਡਾ ਪਾਰਟਨਰ ਡਿਮੈਂਸ਼ੀਆ ਦੀ ਬਿਮਾਰੀ ਨਾਲ ਜੀਅ ਰਿਹਾ ਹੈ, ਤਾਂ ਤੁਸੀਂ ਕਿਸੇ ਅਜਿਹੇ ਵਿਅਕਤੀ ਦਾ ਸਾਥ ਗੁਆ ਸਕਦੇ ਹੋ ਜੋ ਕਿ ਤੁਹਾਡੇ ਕਰੀਬ ਅਤੇ ਤੁਹਾਡੇ ਲਈ ਮਹੱਤਵਪੂਰਨ ਰਿਹਾ ਹੋਵੇ। ਤੁਹਾਨੂੰ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਅਲੱਗ-ਅਲੱਗ ਤਰੀਕੇ ਖੋਜਣੇ ਪੈਣਗੇ।
ਡਿਮੈਂਸ਼ੀਆ ਯੌਨ ਅਤੇ ਅੰਤਰੰਗ ਸਬੰਧਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਇਹ ਕਿਸੇ ਵਿਅਕਤੀ ਦੀ ਸੈਕਸ ਵਿੱਚ ਦਿਲਚਸਪੀ ਨੂੰ ਬਦਲ ਸਕਦਾ ਹੈ, ਜਾਂ ਤਾਂ ਇਸ ਨੂੰ ਵਧਾ ਜਾਂ ਫਿਰ ਘਟਾ ਸਕਦਾ ਹੈ। ਇਸ ਨਾਲ ਸਮੱਸਿਆ ਪੈਦਾ ਹੋ ਸਕਦੀ ਹੈ। ਉਦਾਹਰਨ ਵਜੋਂ, ਜਦੋਂ ਤੁਸੀਂ ਡਿਮੈਂਸ਼ੀਆ ਨਾਲ ਪੀੜਤ ਕਿਸੇ ਵਿਅਕਤੀ ਨਾਲ ਗੂੜੇ ਸਬੰਧਾਂ ਵਿੱਚ ਹੋ, ਤਾਂ ਉਹ ਵਿਅਕਤੀ ਤੁਹਾਡੇ ਤੋਂ ਆਸ ਨਾਲੋਂ ਵੱਧ ਸੈਕਸ ਕਰਨ ਦੀ ਮੰਗ ਕਰ ਸਕਦਾ ਹੈ।
ਇਸ ਦੇ ਹੋਰ ਪ੍ਰਭਾਵ ਵੀ ਹਨ। ਡਿਮੈਂਸ਼ੀਆ ਨਾਲ ਪ੍ਰਭਾਵਿਤ ਵਿਅਕਤੀ ਗਲਤ ਸਮੇਂ ਜਾਂ ਸਥਾਨ ’ਤੇ ਜ਼ਿਆਦਾ ਸਨੇਹੀ ਹੋ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਸ ਵਿੱਚ ਸ਼ਾਮਲ ਲੋਕਾਂ ਨੂੰ ਡਿਮੈਂਸ਼ੀਆ ਅਤੇ ਇਸ ਦੇ ਪ੍ਰਭਾਵਾਂ ਬਾਰੇ ਸਮਝਾਇਆ ਜਾਵੇ, ਤਾਂ ਜੋ ਕਿ ਉਹਨਾਂ ਨੂੰ ਇਸ ਨੂੰ ਸਮਝਣ ਵਿੱਚ ਸਹਾਇਤਾ ਮਿਲ ਸਕੇ।
ਇਕ ਜਟਿਲ ਮਾਮਲਾ ਜਿਸ ਨੂੰ ਕਿ ਸਮਝਣ ਦੀ ਲੋੜ ਹੈ
ਜਿਸ ਤਰਾਂ ਡਿਮੈਂਸ਼ੀਆ ਨਾਲ ਪੀੜਤ ਵਿਅਕਤੀ ਦੇ ਕਈ ਅਲੱਗ-ਅਲੱਗ ਤਰਾਂ ਦੇ ਸਬੰਧ ਹੁੰਦੇ ਹਨ, ਉਸੇ ਤਰਾਂ ਡਿਮੈਂਸ਼ੀਆ ਕਈ ਅਲੱਗ-ਅਲੱਗ ਤਰਾਂ ਦੇ ਸਬੰਧ ਪ੍ਰਭਾਵ ਲਿਆਏਗਾ।
ਦੋਸਤ ਪ੍ਰਭਾਵਿਤ ਹੋਣਗੇ। ਬੱਚੇ, ਪੋਤੇ-ਪੋਤੀਆਂ, ਭਤੀਜੀਆਂ ਅਤੇ ਭਤੀਜਿਆਂ ’ਤੇ ਪ੍ਰਭਾਵ ਪਏਗਾ। ਚਚੇਰੇ ਭਰਾਵਾਂ-ਭੈਣਾਂ, ਚਾਚਿਆਂ, ਚਾਚੀਆਂ ਅਤੇ ਹੋਰ ਸਬੰਧ ਵੀ ਪ੍ਰਭਾਵਿਤ ਹੋਣਗੇ।
ਇਸ ਤੱਥ ਨੂੰ ਸਮਝਣਾ ਵੀ ਮਹੱਤਵਪੂਰਨ ਹੈ ਕਿ ਪਰਿਵਾਰ ਵਿੱਚ ਲੋਕਾਂ ਵਿਚਾਲੇ ਸਬੰਧ ਸ਼ਿਫਟ ਹੋ ਸਕਦੇ ਹਨ ਅਤੇ ਬਦਲ ਵੀ ਸਕਦੇ ਹਨ।
ਜੋ ਹੋ ਰਿਹਾ ਹੈ, ਉਸ ਦੇ ਕਾਰਨਾਂ ਨੂੰ ਸਮਝਣਾ ਤੁਹਾਡੇ ਨਾਲ-ਨਾਲ ਹੋਰਨਾਂ ਲੋਕਾਂ ਲਈ ਵੀ ਮਹੱਤਵਪੂਰਨ ਹੋਵੇਗਾ।
ਇਸ ਲਈ ਇਹ ਵੈੱਬਪੇਜ ਕੁਝ ਹੋਰਨਾਂ ਤਰੀਕਿਆਂ ਦੀ ਵੀ ਸਮੀਖਿਆ ਕਰੇਗਾ ਜਿਹਨਾਂ ਕਰ ਕੇ ਕਿ ਤੁਹਾਡਾ ਸਬੰਧ ਡਿਮੈਂਸ਼ੀਆ ਦੇ ਕਾਰਨ ਬਦਲ ਸਕਦਾ ਹੈ-ਅਤੇ ਉਹਨਾਂ ਬਦਲਾਵਾਂ ਨੂੰ ਪ੍ਰਬੰਧਿਤ ਕਰਨ ਦੇ ਕੁਝ ਤਰੀਕੇ ਸੁਝਾਏਗਾ।
ਪਰਿਵਾਰ ਅਤੇ ਭਾਈਚਾਰਕ ਜ਼ਿੰਮੇਦਾਰੀਆਂ ਨੂੰ ਸ਼ਿਫਟ ਕਰਨਾ
ਜੇਕਰ ਤੁਹਾਡਾ ਪਾਰਟਨਰ ਡਿਮੈਂਸ਼ੀਆ ਦੇ ਨਾਲ ਪੀੜਤ ਹੈ, ਤਾਂ ਹੋ ਸਕਦਾ ਹੈ ਕਿ ਤੁਸੀਂ ਆਪਣੇ ਸਬੰਧਾਂ ਵਿੱਚ ਆਪਣੀ ਭੂਮਿਕਾ ਨੂੰ ਵੀ ਬਦਲਦੇ ਹੋਏ ਦੇਖੋ। ਸ਼ਾਇਦ ਤੁਹਾਡੇ ਪਾਰਟਨਰ ਨੇ ਹਮੇਸ਼ਾ ਪਰਿਵਾਰ ਦੇ ਵਿੱਤ ਦੀ ਦੇਖਭਾਲ ਕੀਤੀ ਅਤੇ ਉਹ ਕਾਰਜ ਹੁਣ ਤੁਹਾਡੇ ’ਤੇ ਆ ਗਿਆ ਹੈ। ਵਿੱਤੀ ਅਤੇ ਕਾਨੂੰਨੀ ਮਾਮਲਿਆਂ ਬਾਰੇ ਫੈਸਲੇ ਲੈਣਾ ਭਾਰੀ ਪੈ ਸਕਦਾ ਹੈ। ਤੁਹਾਨੂੰ ਪਰਿਵਾਰ ਦੇ ਮੈਂਬਰਾਂ, ਦੋਸਤਾਂ ਜਾਂ ਪੇਸ਼ੇਵਰਾਂ ਨੂੰ ਤੁਹਾਡੀ ਸਹਾਇਤਾ ਕਰਨ ਲਈ ਆਖਣਾ ਪੈ ਸਕਦਾ ਹੈ।
ਜੇਕਰ ਕੋਈ ਨਜ਼ਦੀਕੀ ਪਰਿਵਾਰਕ ਸਦੱਸ ਡਿਮੈਂਸ਼ੀਆ ਤੋਂ ਪੀੜਤ ਹੈ, ਤਾਂ ਤੁਸੀਂ ਇਹ ਵੀ ਪਾ ਸਕਦੇ ਹੋ ਕਿ ਮਿੱਤਰਾਂ ਅਤੇ ਵਿਆਪਕ ਪਰਿਵਾਰ ਨਾਲ ਤੁਹਾਡੇ ਸਬੰਧ ਬਦਲ ਗਏ ਹਨ। ਸ਼ਾਇਦ ਉਹ ਤੁਹਾਡੇ ਨਾਲ ਸਮਾਂ ਬਿਤਾਉਣ ਨੂੰ ਲੈ ਕੇ ਝਿਜਕਦੇ ਹਨ ਕਿਉਂਕਿ ਉਹ ਇਸ ਨੂੰ ਲੈ ਕੇ ਯਕੀਨੀ ਨਹੀਂ ਹਨ ਕਿ ਕੀ ਕਹਿਣਾ ਹੈ ਜਾਂ ਫਿਰ ਉਹ ਪੀੜਤ ਵਿਅਕਤੀ ਦੇ ਵਿਵਹਾਰ ਬਾਰੇ ਚਿੰਤਾ ਕਰ ਸਕਦੇ ਹਨ।
ਕਿਸੇ ਸਮੇਂ ’ਤੇ, ਤੁਹਾਨੂੰ ਦੋਸਤਾਂ ਅਤੇ ਪਰਿਵਾਰ ਦੇ ਸਦੱਸਾਂ ਨਾਲ ਸੰਪਰਕ ਕਰਨ ਦੀ ਲੋੜ ਪੈ ਸਕਦੀ ਹੈ। ਡਿਮੈਂਸ਼ੀਆ ਨਾਲ ਪ੍ਰਭਾਵਿਤ ਆਪਣੇ ਪਰਿਵਾਰ ਦੇ ਸਦੱਸ ਨਾਲ ਸੰਵਾਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਸੁਝਾਓ, ਜਿਵੇਂਕਿ ਕੀ ਉਮੀਦ ਕੀਤੀ ਜਾਵੇ ਜਾਂ ਫਿਰ ਅਜਿਹੀਆਂ ਗਤੀਵਿਧੀਆਂ ਜਿਹਨਾਂ ਦਾ ਕਿ ਤੁਸੀਂ ਅਜੇ ਵੀ ਇਕੱਠੇ ਆਨੰਦ ਲੈ ਸਕਦੇ ਹੋ। ਇਸ ਨਾਲ ਤੁਹਾਨੂੰ ਸਹਾਇਤਾ ਦੇ ਇਹਨਾਂ ਸਰੋਤਾਂ ਨੂੰ ਆਪਣੇ ਅਤੇ ਉਸ ਵਿਅਕਤੀ ਦੇ ਨੇੜ ਰੱਖਣ ਵਿੱਚ ਸਹਾਇਤਾ ਮਿਲ ਸਕਦੀ ਹੈ, ਜਿਸ ਦੀ ਕਿ ਤੁਹਾਨੂੰ ਉਸ ਸਮੇਂ ਸਭ ਤੋਂ ਜ਼ਿਆਦਾ ਲੋੜ ਹੈ।
ਸਾਂਝੇ ਪਰਿਵਾਰ ਵਿੱਚ ਦੇਖਭਾਲ ਦੀ ਗਤੀਸ਼ੀਲਤਾ ਨੂੰ ਐਡਜਸਟ ਕਰਨਾ
ਆਪਣੇ ਕਿਸੇ ਕਰੀਬੀ ਦੀ ਦੇਖਭਾਲ ਕਰਨ ਨਾਲ ਪੂਰੇ ਪਰਿਵਾਰ ਵਿੱਚ ਤਣਾਅ ਅਤੇ ਬਦਲਾਵ ਦੇ ਨਵੇਂ ਸਰੋਤ ਪੈਦਾ ਹੋ ਸਕਦੇ ਹਨ।
ਪਰਿਵਾਰ ਦੇ ਬਾਕੀ ਸਦੱਸ ਪੀੜਤ ਵਿਅਕਤੀ ਦੀ ਬਿਮਾਰੀ ਨੂੰ ਸਵੀਕਾਰ ਕਰਨ ਦੇ ਸਮਰੱਥ ਨਹੀਂ ਹੋ ਸਕਦੇ ਹਨ; ਤੁਸੀਂ ਪਰਿਵਾਰ ਦੇ ਹੋਰਨਾਂ ਸਦੱਸਾਂ ਤੋਂ ਸਹਾਇਤਾ ਦੀ ਕਮੀ ਹੋਣ ਤੋਂ ਨਾਰਾਜ਼ ਹੋ ਸਕਦੇ ਹੋ ਜੋ ਕਿ ਕਿਸੇ ਵੀ ਕਾਰਨ ਕਰ ਕੇ ਸਹਾਇਤਾ ਕਰਨ ਵਿੱਚ ਸਮਰੱਥ ਨਹੀਂ ਮਹਿਸੂਸ ਕਰਦੇ ਹਨ।
ਤੁਸੀਂ ਵਿੱਤ ਅਤੇ ਦੇਖਭਾਲ ਬਾਰੇ ਫੈਸਲਿਆਂ ’ਤੇ ਵੀ ਅਸਹਿਮਤ ਹੋ ਸਕਦੇ ਹੋ।
ਜੇਕਰ ਇਹਨਾਂ ਚਿੰਤਾਵਾਂ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਦਾ ਹੱਲ ਕੀਤਾ ਜਾ ਸਕਦਾ ਹੈ, ਤਾਂ ਇਹ ਸਭ ਤੋਂ ਉਪਯੋਗੀ ਹੈ।
ਤੁਸੀਂ ਇਕ ਪਰਿਵਾਰਕ ਬੈਠਕ ਆਯੋਜਿਤ ਕਰ ਕੇ, ਇਹ ਸਵੀਕਾਰ ਕਰਦੇ ਹੋਏ ਕਿ ਤੁਸੀਂ ਸਾਰੇ ਸਹਿਮਤ ਨਹੀਂ ਹੋਵੋਗੇ, ਦੇਖਭਾਲ ਲਈ ਜ਼ਿੰਮੇਦਾਰੀ ਸਾਂਝੀ ਕਰ ਕੇ (ਭਾਵੇਂ ਇਹ ਇਕ ਸਮਾਨ ਹਿੱਸਾ ਨਾ ਹੋਵੇ) ਅਤੇ ਸੰਵਾਦ ਕਰਨਾ ਜਾਰੀ ਰੱਖ ਕੇ ਅਜਿਹਾ ਕਰ ਸਕਦੇ ਹੋ।
ਸਮੂਹ ਗਤੀਸ਼ੀਲਤਾ ਅਤੇ ਪਰਿਵਾਰ ਵਿੱਚ ਉਸ ਦੇ ਪ੍ਰਭਾਵ
ਡਿਮੈਂਸ਼ੀਆ ਦਾ ਨਾ ਸਿਰਫ ਨਿਦਾਨ ਕਰਨ ਵਾਲਿਆਂ ’ਤੇ, ਬਲਕਿ ਉਹਨਾਂ ਲੋਕਾਂ ’ਤੇ ਵੀ ਗਹਿਰਾ ਪ੍ਰਭਾਵ ਪੈਂਦਾ ਹੈ ਜੋ ਕਿ ਉਹਨਾਂ ਦੇ ਸਭ ਤੋਂ ਕਰੀਬੀ ਹਨ। ਜਦੋਂ ਕਿਸੇ ਰਿਸ਼ਤੇਦਾਰ ਨੂੰ ਡਿਮੈਂਸ਼ੀਆ ਤੋਂ ਪੀੜਤ ਹੋਣ ਬਾਰੇ ਪਤਾ ਚੱਲਦਾ ਹੈ, ਤਾਂ ਪਰਿਵਾਰ ਦੇ ਸਦੱਸਾਂ ਨੂੰ ਅਲੱਗ-ਅਲੱਗ ਜ਼ਿੰਮੇਦਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਡਿਮੈਂਸ਼ੀਆ ਨਾਲ ਪ੍ਰਭਾਵਿਤ ਕਿਸੇ ਮਾਤਾ ਜਾਂ ਪਿਤਾ ਦੇ ਬੱਚੇ ਦੇਖਭਾਲ ਕਰਨ ਵਾਲੇ ਬਣ ਸਕਦੇ ਹਨ, ਅਤੇ ਅਜਿਹੇ ਵਿਅਕਤੀ ਦੇ ਪਾਰਟਨਰ ਵੀ ਆਪਣੀ ਭੂਮਿਕਾ ਵਿੱਚ ਬਦਲਾਵ ਦੇਖਦੇ ਹਨ। ਉਹ ਖ਼ੁਦ ਨੂੰ ਅਕਸਰ ਮੁੱਢਲੇ ਦੇਖਭਾਲਕਰਤਾ ਦੀ ਭੂਮਿਕਾ ਵਿੱਚ ਪਾਉਂਦੇ ਹਨ।
ਜਿਵੇਂ-ਜਿਵੇਂ ਡਿਮੈਂਸ਼ੀਆ ਦੀ ਬਿਮਾਰੀ ਵੱਧਦੀ ਜਾਂਦੀ ਹੈ, ਤਾਂ ਤੁਹਾਡੇ ਪਰਿਵਾਰ ਵਿੱਚ ਤੁਸੀਂ ਜਾਂ ਹੋਰਨਾਂ ਸਦੱਸਾਂ ਨੂੰ ਬਦਲਦੀਆਂ ਹੋਈਆਂ ਭੂਮਿਕਾਵਾਂ ਨੂੰ ਸਵੀਕਾਰ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਹ ਔਖਾ ਹੋ ਜਾਂਦਾ ਹੈ ਜਦੋਂ ਭੂਮਿਕਾਵਾਂ ਕੁਝ ਮਾਇਨਿਆਂ ਵਿੱਚ ਤਾਂ ਬਦਲਦੀਆਂ ਹਨ, ਪਰ ਹੋਰਨਾਂ ਮਾਇਨਿਆਂ ਵਿੱਚ ਨਹੀਂ ਬਦਲਦੀਆਂ। ਜਦੋਂ ਅਜਿਹਾ ਹੁੰਦਾ ਹੈ ਤਾਂ ਇਹ ਕੁਝ ਭਰਮ ਪੈਦਾ ਕਰ ਸਕਦਾ ਹੈ ਕਿ ਕਾਰਜ ਕਿਵੇਂ ਕੀਤਾ ਜਾਵੇ। ਕਦੇ-ਕਦੇ ਇਹ ਪਤਾ ਲਗਾਉਣ ਵਿੱਚ ਕੁਝ ਸਮਾਂ ਲੱਗਦਾ ਹੈ ਕਿ ਕੌਣ ਕੀ ਕਰੇਗਾ।
ਡੇਮੇਂਸ਼ੀਆਂ ਤੋਂ ਪ੍ਰਭਾਵਿਤ ਪਰਿਵਾਰਕ ਸਦੱਸ ਆਮ ਤੌਰ ’ਤੇ ਪਰਿਵਾਰ ਦੇ ਧਿਆਨ ਦਾ ਕੇਂਦਰ ਬਣ ਜਾਂਦਾ ਹੈ। ਜ਼ਿਆਦਾ ਊਰਜਾ ਅਕਸਰ ਇਸ ਵਿਅਕਤੀ ’ਤੇ ਕੇਂਦਰਿਤ ਹੁੰਦੀ ਹੈ। ਇਸ ਨਾਲ ਪਤੀ ਜਾਂ ਪਤਨੀ ਜਾਂ ਹੋਰਨਾਂ ਬੱਚਿਆਂ ਸਮੇਤ ਪਰਿਵਾਰ ਦੇ ਹੋਰ ਸਦੱਸ ਅਣਗੌਲਿਆਂ ਕੀਤਾ ਜਾਣਾ ਮਹਿਸੂਸ ਕਰ ਸਕਦੇ ਹਨ। ਇਸ ਨਾਲ ਉਹ ਨਾਰਾਜ਼ ਹੋ ਸਕਦੇ ਹਨ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਵੱਲ ਓਨਾ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਦੀ ਕਿ ਉਹਨਾਂ ਨੂੰ ਲੋੜ ਹੈ।
ਕੁਝ ਲੋਕਾਂ ਨੂੰ ਰੋਜ਼ਾਨਾ ਦੀਆਂ ਚੀਜ਼ਾਂ ਨੂੰ ਆਪਣੇ ਹੱਥ ਵਿੱਚ ਲੈਣਾ ਪੈਂਦਾ ਹੈ, ਜਿਵੇਂਕਿ ਕੰਮ ਅਤੇ ਉਹ ਬੋਝ ਮਹਿਸੂਸ ਕਰਦੇ ਹਨ। ਇਸ ਦਾ ਨਤੀਜਾ ਇਹ ਹੋ ਸਕਦਾ ਹੈ ਕਿ ਉਹ ਪਿੱਛੇ ਹਟ ਸਕਦੇ ਹਨ, ਪਰਿਵਾਰਕ ਗਤੀਵਿਧੀਆਂ ਤੋਂ ਬਚ ਸਕਦੇ ਹਨ, ਜਾਂ ਫਿਰ ਵਿਆਹੁਤਾ ਲੋਕਾਂ ਦੇ ਮਾਮਲੇ ਵਿੱਚ ਉਹਨਾਂ ਦਾ ਤਲਾਕ ਹੋ ਸਕਦਾ ਹੈ।
ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਅਲੱਗ-ਅਲੱਗ ਲੋਕ ਇਕ ਹੀ ਸਥਿਤੀ ’ਤੇ ਵੱਖ-ਵੱਖ ਤਰੀਕਿਆਂ ਨਾਲ ਪ੍ਰਤੀਕਿਰਿਆ ਕਰਦੇ ਹਨ। ਕੁਝ ਲੋਕ ਬਿਲਕੁਲ ਵੀ ਮੱਦਦਗਾਰ ਨਹੀਂ ਹੋਣਗੇ ਅਤੇ ਆਪਣੇ ਅਤੇ ਆਪਣੇ ਪਰਿਵਾਰ ਵਿਚਾਲੇ ਦੂਰੀ ਬਣਾ ਲੈਣਗੇ। ਅਜਿਹਾ ਅਕਸਰ ਇਸ ਲਈ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਬਦਲਾਵਾਂ ਦਾ ਸਾਹਮਣਾ ਕਰਨ ਵਿੱਚ ਚੁਣੌਤੀਆਂ ਪੇਸ਼ ਆਉਂਦੀਆਂ ਹਨ।
ਹਾਲਾਂਕਿ, ਕੁਝ ਲੋਕ ਜੋ ਕਿ ਡਿਮੈਂਸ਼ੀਆ ਨਾਲ ਪੀੜਤ ਵਿਅਕਤੀ ਦੀ ਦੇਖਭਾਲ ਕਰ ਰਹੇ ਹਨ, ਉਹ ਇਹ ਪਾਉਂਦੇ ਹਨ ਕਿ ਉਹਨਾਂ ਦੇ ਪਰਿਵਾਰ ਇਕ ਨਵੀਂ ਨੇੜਤਾ ਦਾ ਅਨੁਭਵ ਕਰਦੇ ਹਨ, ਕਿਉਂਕਿ ਉਹ ਤਣਾਅਪੂਰਨ ਹਾਲਾਤ ਨਾਲ ਨਿਪਟਨ ਲਈ ਮਿਲ ਕੇ ਕੰਮ ਕਰਦੇ ਹਨ। ਕੁਝ ਲੋਕ ਉਹ ਤਾਕਤ ਵੀ ਦਿਖਾਉਂਦੇ ਹਨ ਜਿਸ ਬਾਰੇ ਉਹਨਾਂ ਨੂੰ ਪਤਾ ਵੀ ਨਹੀਂ ਸੀ ਕਿ ਉਹ ਉਹਨਾਂ ਕੋਲ ਹੈ।
ਜਜ਼ਬਾਤ ਅਤੇ ਭਾਵਨਾਵਾਂ ਜੋ ਕਿ ਉੱਭਰ ਸਕਦੀਆਂ ਹਨ
ਪਰਿਵਾਰ ਅਤੇ ਦੇਖਭਾਲ ਕਰਨ ਵਾਲਿਆਂ ਦੇ ਅਨੁਭਵ ਵਿੱਚ ਸਭ ਤੋਂ ਆਮ ਭਾਵਨਾਵਾਂ ਵਿੱਚੋਂ ਕੁਝ ਦੋਸ਼ੀ ਮਹਿਸੂਸ ਕਰਨਾ, ਦੁੱਖ ਅਤੇ ਹਾਨੀ ਅਤੇ ਗੁੱਸਾ ਹਨ। ਨਿਸ਼ਚਿੰਤ ਰਹੋ ਕਿ ਤੁਸੀਂ ਇਕੱਲ਼ੇ ਨਹੀਂ ਹੋ ਜੇਕਰ ਤੁਸੀਂ ਖ਼ੁਦ ਨੂੰ ਇਹ ਮਹਿਸੂਸ ਕਰਦਾ ਹੋਇਆ ਪਾਉਂਦੇ ਵੀ ਹੋ।
ਦੋਸ਼ੀ
ਦੋਸ਼ੀ ਮਹਿਸੂਸ ਕਰਨਾ ਕਾਫੀ ਆਮ ਹੈ-ਜਿਸ ਤਰਾਂ ਨਾਲ ਡਿਮੈਂਸ਼ੀਆ ਨਾਲ ਪੀੜਤ ਵਿਅਕਤੀ ਨਾਲ ਅਤੀਤ ਵਿੱਚ ਵਿਵਹਾਰ ਕੀਤਾ ਗਿਆ ਸੀ, ਉਸ ਦੇ ਅਜੀਬ ਵਿਵਹਾਰ ਨਾਲ ਸ਼ਰਮਿੰਦਾ ਮਹਿਸੂਸ ਕਰਨ ਲਈ, ਆਪਾ ਗੁਆ ਦੇਣ ਲਈ, ਮਹਿਸੂਸ ਕਰਨਾ ਜਾਂ ਫਿਰ ਡਿਮੈਂਸ਼ੀਆ ਨਾਲ ਪੀੜਤ ਵਿਅਕਤੀ ਦੀ ਦੇਖਭਾਲ ਕਰਨ ਦੀ ਜ਼ਿੰਮੇਦਾਰੀ ਨਾ ਲੈਣ ਲਈ ਦੋਸ਼ੀ।
ਜੇਕਰ ਡਿਮੈਂਸ਼ੀਆ ਨਾਲ ਪੀੜਤ ਵਿਅਕਤੀ ਹਸਪਤਾਲ ਜਾਂ ਫਿਰ ਨਿਵਾਸੀ ਦੇਖਭਾਲ ਸੈਟਿੰਗ ਵਿੱਚ ਚਲਾ ਜਾਂਦਾ ਹੈ, ਤਾਂ ਤੁਸੀਂ ਖ਼ੁਦ ਨੂੰ ਦੋਸ਼ੀ ਮਹਿਸੂਸ ਕਰ ਸਕਦੇ ਹੋ ਕਿ ਤੁਸੀਂ ਜ਼ਿਆਦਾ ਸਮੇਂ ਤੱਕ ਉਸ ਨੂੰ ਘਰ ਵਿੱਚ ਨਹੀਂ ਰੱਖਿਆ ਹੈ, ਭਾਵੇਂ ਹੀ ਜੋ ਕੁਝ ਵੀ ਕੀਤਾ ਜਾ ਸਕਦਾ ਸੀ, ਕੀਤਾ ਗਿਆ ਹੋਵੇ। ਪਿਛਲੇ ਵਾਅਦਿਆਂ ਨੂੰ ਲੈ ਕੇ ਦੋਸ਼ੀ ਮਹਿਸੂਸ ਕਰਨਾ ਆਮ ਹੈ ਜਿਵੇਂਕਿ
“ਮੈਂ ਹਮੇਸ਼ਾ ਤੁਹਾਡੀ ਦੇਖਭਾਲ ਕਰਾਂਗਾ/ਗੀ,” ਅਤੇ ਜਦੋਂ ਇਸ ਨੂੰ ਪੂਰਾ ਨਾ ਕੀਤਾ ਜਾ ਸਕਿਆ ਹੋਵੇ
ਦੁੱਖ ਅਤੇ ਕਮੀ
ਦੁੱਖ, ਕਮੀ ’ਤੇ ਪ੍ਰਤੀਕਿਰਿਆ ਹੁੰਦੀ ਹੈ। ਜੇਕਰ ਕੋਈ ਕਰੀਬੀ ਵਿਅਕਤੀ ਡਿਮੈਂਸ਼ੀਆ ਨਾਲ ਪ੍ਰਭਾਵਿਤ ਹੈ, ਤਾਂ ਸਾਨੂੰ ਉਸ ਵਿਅਕਤੀ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਕਿ ਅਸੀਂ ਜਾਣਦੇ ਸੀ ਅਤੇ ਇਕ ਰਿਸ਼ਤੇ ਦੇ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਆਪਣੇ ਪਾਰਟਨਰ ਦੀ ਦੇਖਭਾਲ ਕਰਨ ਵਾਲੇ ਲੋਕਾਂ ਨੂੰ ਉਸ ਭਵਿੱਖ ਦੇ ਨੁਕਸਾਨ ’ਤੇ ਦੁੱਖ ਦਾ ਅਨੁਭਵ ਹੋ ਸਕਦਾ ਹੈ ਜਿਸ ਨੂੰ ਕਿ ਉਹਨਾਂ ਨੇ ਇਕੱਠਿਆਂ ਸਾਂਝਾ ਕਰਨ ਦੀ ਯੋਜਨਾ ਬਣਾਈ ਸੀ।
ਦੁੱਖ ਇਕ ਬਹੁਤ ਹੀ ਵਿਅਕਤੀਗਤ ਭਾਵਨਾ ਹੈ ਅਤੇ ਲੋਕ ਅਲੱਗ-ਅਲੱਗ ਸਮੇਂ ’ਤੇ ਵੱਖੋ-ਵੱਖਰੀ ਤਰਾਂ ਨਾਲ ਦੁੱਖ ਮਹਿਸੂਸ ਕਰਨਗੇ। ਸਮੇਂ ਦੇ ਬੀਤਣ ਨਾਲ ਇਹ ਹਮੇਸ਼ਾ ਆਸਾਨ ਨਹੀਂ ਹੋਵੇਗਾ।
ਗੁੱਸਾ
ਨਿਰਾਸ਼ ਹੋਣਾ ਅਤੇ ਗੁੱਸੇ ਵਿੱਚ ਆਉਣਾ ਸੁਭਾਵਿਕ ਹੈ-ਦੇਖਭਾਲ ਕਰਨ ਵਾਲਾ ਹੋਣ ਦੇ ਨਾਤੇ ਗੁੱਸੇ ਵਿੱਚ ਆਉਣਾ, ਦੂਸਰਿਆਂ ਨਾਲ ਨਾਰਾਜ਼ ਹੋਣਾ ਜੋ ਕਿ ਸਹਾਇਤਾ ਨਹੀਂ ਕਰਦੇ ਹਨ, ਡਿਮੈਂਸ਼ੀਆ ਨਾਲ ਪੀੜਤ ਵਿਅਕਤੀ ’ਤੇ ਉਸ ਦੇ ਔਖੇ ਵਿਵਹਾਰ ਲਈ ਗੁੱਸਾ ਕਰਨਾ ਅਤੇ ਸਮਰਥਨ ਸੇਵਾਵਾਂ’ਤੇ ਗੁੱਸਾ ਕੱਢਣਾ।
ਕਦੇ-ਕਦੇ ਤੁਹਾਨੂੰ ਡਿਮੈਂਸ਼ੀਆ ਨਾਲ ਪ੍ਰਭਾਵਿਤ ਵਿਅਕਤੀ ਨੂੰ ਹਿਲਾਉਣ, ਧੱਕਾ ਦੇਣ ਜਾਂ ਮਾਰਨ ਦਾ ਮਨ ਵੀ ਕਰ ਸਕਦਾ ਹੈ। ਸੰਕਟ, ਨਿਰਾਸ਼ਾ, ਦੁੱਖ, ਥਕਾਵਟ ਅਤੇ ਝੁੰਜਲਾਹਟ ਦੀਆਂ ਭਾਵਨਾਵਾਂ ਕਾਫੀ ਆਮ ਹਨ।
ਜੇਕਰ ਤੁਸੀਂ ਅਜਿਹਾ ਮਹਿਸੂਸ ਕਰਦੇ ਹੋ, ਜਾਂ ਫਿਰ ਤੁਸੀਂ ਇਹ ਚਿੰਤਾ ਕਰਦੇ ਹੋ ਕਿ ਤੁਸੀਂ ਕੰਟਰੋਲ ਖੋ ਬੈਠੇਗੇ, ਤਾਂ ਆਪਣੀਆਂ ਭਾਵਨਾਵਾਂ ਬਾਰੇ ਕਿਸੇ ਅਜਿਹੇ ਵਿਅਕਤੀ ਨਾਲ ਚਰਚਾ ਕਰਨਾ ਮਹੱਤਵਪੂਰਨ ਹੈ ਜਿਵੇਂਕਿ ਤੁਹਾਡਾ ਡਾਕਟਰ ਜਾਂ Alzheimer Society (ਅਲਜ਼ਾਈਮਰ ਸੁਸਾਇਟੀ) ਦਾ ਕਰਮਚਾਰੀ।
ਬੱਚੇ, ਯੁਵਾ ਅਤੇ ਨੌਜਵਾਨ ਬਾਲਗ ਵੀ ਪ੍ਰਭਾਵਿਤ ਹੋ ਸਕਦੇ ਹਨ
ਡਿਮੈਂਸ਼ੀਆ ਨਾਲ ਪੀੜਤ ਵਿਅਕਤੀ ’ਤੇ ਜ਼ਿਆਦਾ ਧਿਆਨ ਦੇਣ ਦੇ ਕਾਰਨ, ਕਦੇ-ਕਦੇ ਪਰਿਵਾਰ ਦੇ ਛੋਟੇ ਸਦੱਸਾਂ ਨੂੰ ਉਹ ਤਵੱਜੋ ਨਹੀਂ ਮਿਲ ਪਾਉਂਦੀ ਜਿਸ ਕਿ ਉਹਨਾਂ ਨੂੰ ਲੋੜ ਹੁੰਦੀ ਹੈ, ਜਾਂ ਡਿਮੈਂਸ਼ੀਆ ਦੀ ਵਿਆਖਿਆ ਅਜਿਹੇ ਤਰੀਕੇ ਨਾਲ ਨਹੀਂ ਕੀਤੀ ਜਾਂਦੀ ਹੈ ਜਿਸ ਨੂੰ ਕਿ ਉਹ ਸਮਝ ਸਕਣ।
ਮਾਤਾ-ਪਿਤਾ ਜਾਂ ਦਾਦੀ-ਦਾਦੀ/ਨਾਨਾ-ਨਾਨੀ ਦੇ ਡਿਮੈਂਸ਼ੀਆ ਨਾਲ ਪ੍ਰਭਾਵਿਤ ਹੋਣ ’ਤੇ, ਬੱਚੇ ਅਕਸਰ ਭਾਵਨਾਵਾਂ ਦੀ ਇਕ ਵਿਸਥਾਰਿਤ ਲੜੀ ਦਾ ਅਨੁਭਵ ਕਰਦੇ ਹਨ। ਛੋਟੇ ਬੱਚਿਆਂ ਨੂੰ ਇਹ ਡਰ ਹੋ ਸਕਦਾ ਹੈ ਕਿ ਉਹਨਾਂ ਨੂੰ ਵੀ ਡਿਮੈਂਸ਼ੀਆ ਹੋ ਜਾਵੇਗਾ ਜਾਂ ਕਿ ਉਹਨਾਂ ਨੇ ਇਹ ਸਥਿਤੀ ਪੈਦਾ ਕਰਨ ਲਈ ਕੁਝ ਕੀਤਾ ਹੈ। ਕਿਸ਼ੋਰ ਨਾਰਾਜ਼ ਹੋ ਸਕਦੇ ਹਨ ਕਿ ਕੀ ਉਹਨਾਂ ਨੂੰ ਵਧੇਰੇ ਜ਼ਿੰਮੇਦਾਰੀਆਂ ਲੈਣੀਆਂ ਚਾਹੀਦੀਆਂ ਹਨ, ਜਾਂ ਸ਼ਰਮਿੰਦਾ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹਨਾਂ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ/ਨਾਨਾ-ਨਾਨੀ “ਅਲੱਗ” ਹਨ। ਕਾਲਜ ਜਾਣ ਵਾਲੇ ਬੱਚੇ ਘਰ ਛੱਡਣ ਨੂੰ ਲੈ ਕੇ ਹਿਚਕਿਚਾਹਟ ਮਹਿਸੂਸ ਕਰ ਸਕਦੇ ਹਨ।
ਛੋਟੇ ਬੱਚਿਆਂ ਨੂੰ ਇਹ ਭਰੋਸਾ ਦਿਵਾਓ ਕਿ ਉਹ ਡਿਮੈਂਸ਼ੀਆ ਨਾਲ ਪ੍ਰਭਾਵਿਤ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆਉਣ ’ਤੇ ਡੇਮੇਂਸ਼ੀਆਂ ਨਾਲ ਪੀੜਤ ਨਹੀਂ ਹੋਣਗੇ। ਵਿਅਕਤੀਤਵ ਅਤੇ ਵਿਵਹਾਰ ਵਿੱਚ ਬਦਲਾਵ ਨੂੰ ਲੈ ਕੇ ਸਪੱਸ਼ਟ ਰਹੋ। ਉਦਾਹਰਨ ਵਜੋਂ, ਡਿਮੈਂਸ਼ੀਆ ਨਾਲ ਪੀੜਤ ਵਿਅਕਤੀ ਚੀਜ਼ਾਂ ਨੂੰ ਭੁੱਲ ਸਕਦੇ ਹਨ, ਜਿਵੇਂਕਿ ਉਹਨਾਂ ਦਾ ਨਾਮ, ਅਤੇ ਉਹ ਅਜਿਹੀਆਂ ਗੱਲਾਂ ਕਹਿ ਅਤੇ ਕਰ ਸਕਦੇ ਹਨ ਜੋ ਕਿ ਉਹਨਾਂ ਨੂੰ ਸ਼ਰਮਿੰਦਾ ਕਰ ਸਕਦੀਆਂ ਹਨ। ਉਹਨਾਂ ਨੂੰ ਇਹ ਭਰੋਸਾ ਦਿਵਾਓ ਕਿ ਉਹਨਾਂ ਦਾ ਕੋਈ ਦੋਸ਼ ਨਹੀਂ ਹੈ ਅਤੇ ਇਹ ਗਲਤੀ ਉਹਨਾਂ ਨੇ ਜਾਣ-ਬੁੱਝ ਕੇ ਨਹੀਂ ਕੀਤੀ ਹੈ, ਬਲਕਿ ਇਹ ਡਿਮੈਂਸ਼ੀਆ ਦੀ ਸਥਿਤੀ ਕਾਰਨ ਹੋਈ ਹੈ।
ਪਤਾ ਲਗਾਓ ਕਿ ਬੱਚੇ ਦੀਆਂ ਭਾਵਨਾਤਮਕ ਜ਼ਰੂਰਤਾਂ ਕੀ ਹਨ ਅਤੇ ਉਹਨਾਂ ਦਾ ਸਮਰਥਨ ਕਰਨ ਦੇ ਤਰੀਕੇ ਖੋਜੋ, ਜਿਵੇਂਕਿ ਇਕ ਕੌਸਲਰ ਨਾਲ ਮਿਲਣਾ ਜੋ ਕਿ ਡਿਮੈਂਸ਼ੀਆ ਨਾਲ ਪੀੜਤ ਪਰਿਵਾਰ ਦੇ ਕਿਸੇ ਸਦੱਸ ਨਾਲ ਬੱਚਿਆਂ ਵਿੱਚ ਮੁਹਾਰਤ ਰੱਖਦਾ ਹੋਵੇ। ਸਕੂਲ ਦੇ ਸਮਾਜਿਕ ਵਰਕਰਾਂ ਅਤੇ ਅਧਿਆਪਕਾਂ ਨੂੰ ਇਸ ਬਾਰੇ ਸੂਚਿਤ ਕੀਤਾ ਜਾ ਸਕਦਾ ਹੈ ਕਿ ਬੱਚੇ ਕੀ ਮਹਿਸੂਸ ਕਰ ਰਹੇ ਹਨ ਅਤੇ ਉਹਨਾਂ ਨੂੰ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਬੱਚਿਆਂ ਅਤੇ ਕਿਸ਼ੋਰਾਂ ਨੂੰ ਸਹਾਇਤਾ ਸਮੂਹ ਦੀਆਂ ਬੈਠਕਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰੋ ਅਤੇ ਉਹਨਾਂ ਨੂੰ ਵਿਚਾਰ-ਚਰਚਾ ਸੈਸ਼ਨਾਂ ਵਿੱਚ ਸ਼ਾਮਲ ਕਰੋ।
ਇਕ ਕੰਮ, ਜੇਕਰ ਸੰਭਵ ਹੋਵੇ, ਜੋ ਕਿ ਤੁਸੀਂ ਕਿਸੇ ਵੀ ਉਮਰ ਦੇ ਬੱਚੇ ਦੀ ਸਹਾਇਤਾ ਕਰਨ ਲਈ ਕਰ ਸਕਦੇ ਹੋ ਕਿ ਡਿਮੈਂਸ਼ੀਆ ਨਾਲ ਪੀੜਤ ਵਿਅਕਤੀ ਆਪਣੇ ਵਿਚਾਰਾਂ, ਭਾਵਨਾਵਾਂ ਅਤੇ ਗਿਆਨ ਨੂੰ “ਉਹਨਾਂ ਨਾਲ ਰਹਿਣ” ਲਈ ਰਿਕਾਰਡ ਕਰੇ ਕਿਉਂਕਿ ਬੱਚੇ ਆਪਣੇ ਜੀਵਨ ਵਿੱਚ ਮਹੱਤਵਪੂਰਨ ਘਟਨਾਵਾਂ ਦਾ ਅਨੁਭਵ ਕਰਦੇ ਹਨ ਜਿਵੇਂਕਿ ਗਰੈਜੂਏਟ ਹੋਣਾ, ਡੇਟਿੰਗ, ਵਿਆਹ, ਜਨਮ ਅਤੇ ਮੌਤ।
ਸਹਾਇਤਾ ਮੰਗਣਾ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ
ਆਪਣੇ ਪਰਿਵਾਰ ਦੇ ਸਦੱਸਾਂ ਨਾਲ ਬੈਠੋ ਅਤੇ ਇਹ ਪੁੱਛੋ ਕਿ ਉਹ ਸਹਾਇਤਾ ਲਈ ਕੀ ਕਰਨ ਲਈ ਤਿਆਰ ਹਨ। ਉਹਨਾਂ ਨੂੰ ਵਿਚਾਰ ਅਤੇ ਸੁਝਾਅ ਦਿਓ। ਸਿਰਫ ਇਹ ਨਾ ਮੰਨੋ ਕਿ ਉਹ ਜਾਣਦੇ ਹਨ ਕਿ ਤੁਹਾਨੂੰ ਕੀ ਚਾਹੀਦਾ ਹੈ। ਉਹ ਤੁਹਾਡਾ ਦਿਮਾਗ ਨੂੰ ਨਹੀਂ ਪੜ ਸਕਦੇ, ਅਤੇ ਹੋ ਸਕਦਾ ਹੈ ਕਿ ਉਹ ਪਹਿਲਾਂ ਤੋਂ ਹੀ ਓਹੀ ਕਰ ਰਹੇ ਹੋਣ ਜੋ ਉਹਨਾਂ ਨੂੰ ਲੱਗਦਾ ਹੈ ਕਿ ਮੱਦਦਗਾਰ ਹੈ। ਇਹ ਮੰਨ ਲਓ ਕਿ ਜ਼ਿਆਦਾਤਰ ਲੋਕ ਅਜਿਹੇ ਹਾਲਾਤ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਰਹੇ ਹਨ। ਹਾਲਾਂਕਿ, ਹਮੇਸ਼ਾ ਅਜਿਹਾ ਨਹੀਂ ਹੁੰਦਾ ਹੈ, ਪਰ ਅਕਸਰ ਅਜਿਹਾ ਹੁੰਦਾ ਹੈ।
ਇਹ ਪਛਾਣ ਕਰੋ ਕਿ ਤੁਸੀਂ ਇਕ ਤਣਾਅਪੂਰਨ ਸਥਿਤੀ ਨਾਲ ਨਿਪਟ ਰਹੇ ਹੋ। ਕੁਝ ਲੋਕ ਉਹਨਾਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਜੋ ਕਿ ਉਹ ਅਨੁਭਵ ਕਰ ਰਹੇ ਹਨ ਕਿਉਂਕਿ ਉਹ ਹੌਲੀ-ਹੌਲੀ ਵੱਧ ਤੋਂ ਵੱਧ ਜ਼ਿੰਮੇਦਾਰੀ ਲੈਂਦੇ ਹਨ। ਤੁਸੀਂ ਜੋ ਕੁਝ ਵੀ ਕੀਤਾ ਹੈ, ਉਸ ਨੂੰ ਪਛਾਣੋ ਅਤੇ ਜੋ ਕੁਝ ਤੁਸੀਂ ਕਰਨ ਦੇ ਸਮਰੱਥ ਹੋ, ਉਸ ਲਈ ਖ਼ੁਦ ਨੂੰ ਵਧਾਈ ਦਿਓ। ਫਿਰ ਦੇਖੋ ਕਿ ਤੁਹਾਨੂੰ ਕਿਸ ਤਰਾਂ ਦੀ ਸਹਾਇਤਾ ਦੀ ਲੋੜ ਹੋ ਸਕਦੀ ਹੈ।
ਪਰਿਵਾਰ ਦੇ ਸਦੱਸਾਂ ਨੂੰ ਸੂਚਿਤ ਰੱਖੋ
ਅਜਿਹਾ ਵੱਖ-ਵੱਖ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਤੁਸੀਂ ਨਿੱਜੀ ਰੂਪ ਵਿੱਚ ਲੋਕਾਂ ਨੂੰ ਕਾਲ ਕਰ ਸਕਦੇ ਹੋ ਅਤੇ ਗੱਲਬਾਤ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਕ ਪਰਿਵਾਰਕ ਨਿਊਜ਼ਲੈਟਰ ਲਿਖ ਸਕਦੇ ਹੋ। ਉਸ ਪੱਤਰ ਨੂੰ ਕਾਪੀ ਕਰੋ ਅਤੇ ਇਸ ਨੂੰ ਪਰਿਵਾਰ ਦੇ ਵੱਖ-ਵੱਖ ਸਦੱਸਾਂ ਨੂੰ ਭੇਜੋ ਤਾਂ ਜੋ ਕਿ ਤੁਹਾਨੂੰ ਇਕ ਹੀ ਜਾਣਕਾਰੀ ਨੂੰ ਦੋਬਾਰਾ ਨਾ ਲਿਖਣਾ ਪਵੇ।
ਸਿਰਫ ਇਹ ਯਾਦ ਰੱਖੋ, ਜੇਕਰ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸੰਚਾਰ ਦੀਆਂ ਲਾਈਨਾਂ ਖੁੱਲੀਆਂ ਰੱਖਦੇ ਹੋ, ਤਾਂ ਉਹ ਤੁਹਾਨੂੰ ਬਿਹਤਰ ਤਰੀਕੇ ਨਾਲ ਸਮਝ ਸਕਣਗੇ ਕਿ ਤੁਸੀਂ ਅਤੇ ਤੁਹਾਡੇ ਪਰਿਵਾਰ ਦੇ ਸਦੱਸ ਕੀ ਕਰ ਰਹੇ ਹਨ। ਜਿੰਨਾ ਬਿਹਤਰ ਉਹ ਸਮਝਣਗੇ, ਓਨਾ ਹੀ ਉਹ ਵਧੇਰੇ ਇਛੁੱਕ ਹੋਣਗੇ ਕਿ ਉਹ ਪਿੱਚ ਕਰਨ ਅਤੇ ਤੁਹਾਡੀ ਸਹਾਇਤਾ ਕਰਨ।
ਦੇਖਭਾਲ ਕਰਨਾ ਆਸਾਨ ਨਹੀਂ ਹੁੰਦਾ, ਅਤੇ ਇਹ ਸੁਨਿਸ਼ਚਿਤ ਕਰਨਾ ਮਹੱਤਵਪੂਰਨ ਹੈ ਕਿ ਡਿਮੈਂਸ਼ੀਆ ਨਾਲ ਪੀੜਤ ਵਿਅਕਤੀ ਤੁਹਾਡੀ ਸਾਰੀ ਊਰਜਾ ਨਹੀਂ ਲੈਂਦਾ ਹੈ। ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਇਕ ਪਰਿਵਾਰ ਦੇ ਰੂਪ ਵਿੱਚ ਇਕੱਠੇ ਆਉਣ ਅਤੇ ਸਾਰਿਆਂ ਦੇ ਲਾਭ ਲਈ ਇਕੱਠੇ ਕੰਮ ਕਰਨ ਦੇ ਤਰੀਕੇ ਲੱਭਦੇ ਹੋ।
ਵਿਆਹੁਤਾ ਜੋੜਿਆਂ ਅਤੇ ਡਿਮੈਂਸ਼ੀਆ ’ਤੇ ਕੁਝ ਹੋਰ ਵਿਚਾਰ
ਜਦੋਂ ਕਿਸੇ ਵਿਆਹੁਤਾ ਜੋੜੇ ਵਿੱਚੋਂ ਇਕ ਵਿਅਕਤੀ ਦਾ ਡਿਮੈਂਸ਼ੀਆ ਲਈ ਨਿਦਾਨ ਕੀਤਾ ਜਾਂਦਾ ਹੈ, ਤਾਂ ਦੂਸਰੇ ਪਾਰਟਨਰ ਲਈ ਇਹ ਜਾਣਨਾ ਔਖਾ ਹੋ ਸਕਦਾ ਹੈ ਕਿ ਕੀ ਕਰਨਾ ਹੈ, ਕਿਵੇਂ ਕਾਰਜ ਕਰਨਾ ਹੈ। ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਵਿਆਹੁਤਾ ਜੋੜਿਆਂ ਦਾ ਇਕ ਲੰਬਾ ਇਤਿਹਾਸ ਅਤੇ ਮਜ਼ਬੂਤ ਭਾਵਨਾਤਮਕ ਬੰਧਨ ਹੁੰਦਾ ਹੈ ਅਤੇ ਇਹ ਇਸ ਵਿੱਚ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ ਕਿ ਉਹ ਇਕ ਅਜਿਹੇ ਪਾਰਟਨਰ ਦੇ ਪ੍ਰਤੀ ਕਿਵੇਂ ਕਾਰਜ ਕਰਦੇ ਹਨ ਅਤੇ ਪ੍ਰਤੀਕਿਰਿਆ ਕਰਦੇ ਹਨ, ਜਿਸ ਨੂੰ ਕਿ ਹੁਣ ਡਿਮੈਂਸ਼ੀਆ ਹੈ। ਉਹ ਪਾਰਟਨਰ ਜਿਸ ਦਾ ਕਿ ਹੁਣੇ ਡਿਮੈਂਸ਼ੀਆ ਲਈ ਨਿਦਾਨ ਕੀਤਾ ਗਿਆ ਹੈ, ਉਸ ਨਾਲ ਕਿਹੋ-ਜਿਹਾ ਵਿਵਹਾਰ ਕੀਤਾ ਜਾਵੇ, ਇਸ ਨੂੰ ਲੈ ਕੇ ਇੱਥੇ ਕੁਝ ਵਿਚਾਰ ਦਿੱਤੇ ਗਏ ਹਨ:
ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਕੋਲ ਗੱਲਬਾਤ ਕਰਨ ਲਈ ਕੋਈ ਹੈ। ਸੰਚਾਰ ਤੁਹਾਨੂੰ ਇਸ ਵਿੱਚੋਂ ਉਭਰਨ ਵਿੱਚ ਸਹਾਇਤਾ ਕਰੇਗਾ।
ਇਹ ਧਿਆਨ ਰੱਖਣ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਲਈ ਕੀ ਮਹੱਤਵਪੂਰਨ ਹੈ ਅਤੇ ਤੁਹਾਡਾ ਕਿਸ ’ਤੇ ਕੰਟਰੋਲ ਹੈ।
ਉਹਨਾਂ ਚੀਜ਼ਾਂ ਨੂੰ ਖੋਜੋ ਜੋ ਕਿ ਤੁਹਾਡੇ ਲਈ ਆਨੰਦ ਅਤੇ ਖੁਸ਼ੀ ਦੀ ਭਾਵਨਾ ਲਿਆਉਂਦੀਆਂ ਹਨ ਅਤੇ ਉਹਨਾਂ ਦੀ ਤਲਾਸ਼ ਕਰੋ।
ਉਹਨਾਂ ਗਤੀਵਿਧੀਆਂ ਲਈ ਸਮਾਂ ਕੱਢੋ ਜਿਹਨਾਂ ਦਾ ਕਿ ਤੁਸੀਂ ਅਤੇ ਤੁਹਾਡਾ ਪਾਰਟਨਰ ਹਾਲੇ ਵੀ ਆਨੰਦ ਲੈ ਸਕਦੇ ਹੋ। ਇਕ ਨਵਾਂ ਨਿਦਾਨ ਇਕ ਅਣਚਾਹੇ ਵਿਜ਼ਟਰ ਦੇ ਆਉਣ ਵਾਗੂੰ ਮਹਿਸੂਸ ਕਰਾ ਸਕਦਾ ਹੈ। ਉਸ ਗਤੀਵਿਧੀ ਦੀ ਭਾਲ ਕਰੋ ਜਿੱਥੇ ਕਿ “ਵਿਜ਼ਟਰ” ਦਹਿਲੀਜ਼ ’ਤੇ ਇੰਤਜ਼ਾਰ ਕਰ ਰਿਹਾ ਹੋਵੇ ਅਤੇ ਉਸ ਨੂੰ ਸੱਦਾ ਨਹੀਂ ਦਿੱਤਾ ਜਾ ਰਿਹਾ ਹੈ।
ਉਦਾਹਰਨ ਵਜੋਂ, ਯਾਤਰਾ ਕਰਨੀ ਜਾਰੀ ਰੱਖੋ ਜੇਕਰ ਇਹ ਅਜਿਹਾ ਕੁਝ ਹੈ ਜਿਸ ਨੂੰ ਕਿ ਤੁਸੀਂ ਕਰਨਾ ਪਸੰਦ ਕਰਦੇ ਹੋ ਅਤੇ ਹਾਲੇ ਵੀ ਕਰ ਸਕਦੇ ਹੋ। ਨਵੀਆਂ ਥਾਵਾਂ ਨੂੰ ਦੇਖਣ ਜਾਂ ਫਿਰ ਪੁਰਾਣੀਆਂ ਥਾਵਾਂ ’ਤੇ ਘੁੰਮਣ ਦਾ ਆਨੰਦ ਮਾਣੋ। ਘਰ ਵਿੱਚ ਰਹਿਣ ਦੇ ਉਲਟ, ਨਵੀਆਂ ਗਤੀਵਿਧੀਆਂ ਕਰਨਾ ਤੁਹਾਨੂੰ ਉਸ ਸੈਟਿੰਗ ਤੋਂ ਬਾਹਰ ਲੈ ਜਾਂਦਾ ਹੈ ਜਿੱਥੇ ਕਿ ਡਿਮੈਂਸ਼ੀਆ ਹੈ....
“ਚਲੋ ਸੈਰ ਕਰਨ ਚੱਲੀਏ” ਵਰਗੀ ਇਕ ਛੋਟੀ ਜਿਹੀ ਗਤੀਵਿਧੀ ਵੀ ਤੁਹਾਨੂੰ ਇਕ ਅਜਿਹੇ ਸਥਾਨ ’ਤੇ ਲਿਜਾ ਸਕਦੀ ਹੈ ਜਿਸ ਵਿੱਚ ਕਿ ਤੁਸੀਂ ਅਤੇ ਤੁਹਾਡਾ ਪਤੀ ਜਾਂ ਪਤਨੀ ਬਾਹਰ ਦਾ ਆਨੰਦ ਲੈ ਸਕਦੇ ਹਨ-ਅਤੇ ਇਕ-ਦੂਸਰੇ ਨਾਲ ਬੈਠ ਸਕਦੇ ਹਨ। ਇਹ ਨਿਰਾਸ਼ਾ ਨਾਲ ਨਿਪਟਣ ਦਾ ਇਕ ਤਰੀਕੇ ਵੀ ਬਣ ਸਕਦਾ ਹੈ, ਇਸ ਨੂੰ ਕੁਝ ਪਲਾਂ ਲਈ ਪਿੱਛੇ ਛੱਡ ਕੇ ਅਤੇ ਇਕ ਨਵੇਂ ਨਜ਼ਰੀਏ ਨਾਲ ਉਸ ’ਤੇ ਵਾਪਸ ਆ ਕੇ।
ਅੱਗੇ ਦੀ ਯੋਜਨਾ ਬਨਾਉਣਾ ਵੀ ਯਾਦ ਰੱਖੋ। ਜੀਵਨ ਦਾ ਆਨੰਦ ਮਾਣਨ ਦੌਰਾਨ, ਆਪਣੇ ਭਵਿੱਖ ਲਈ ਯੋਜਨਾ ਬਨਾਉਣਾ ਸੁਨਿਸ਼ਚਿਤ ਕਰੋ: ਚਕਿਤਸਾ ਅਤੇ ਵਿੱਤੀ ਚਿੰਤਾਵਾਂ ਲਈ ਭਵਿੱਖ ਵੱਲ ਦੇਖੋ। ਇਕ ਵਕੀਲ, ਵਿੱਤੀ ਯੋਜਨਾਕਾਰ ਅਤੇ ਪਰਿਵਾਰਕ ਸਦੱਸਾਂ ਨਾਲ ਹੁਣ ਬੈਠਕਾਂ ਸੈੱਟ ਕਰੋ ਤਾਂ ਜੋ ਕਿ ਤੁਹਾਡੇ ਦੋਵਾਂ ਦੀਆਂ ਇੱਛਾਵਾਂ ਗਿਆਤ ਅਤੇ ਲਿਖਿਤ ਰੂਪ ਵਿੱਚ ਹੋਣ।
ਸਥਿਰਤੀ ਅਤੇ ਪ੍ਰਵਾਹ ਵਿੱਚ ਅੰਤਰੰਗਤਾ ’ਤੇ ਵਿਚਾਰ ਕਰਨਾ
ਇਸ ਤੋਂ ਵੱਖਰੇ ਨਹੀਂ ਹਨ। ਉਹ ਇਸ ਲੋੜ ਨੂੰ ਵਿਆਹ, ਪਾਰਟਨਰਸ਼ਿਪ ਜਾਂ ਦੋਸਤੀ ਰਾਹੀਂ ਪੂਰਾ ਕਰ ਸਕਦੇ ਹਨ। ਬਿਮਾਰੀ ਦੇ ਕਾਰਨ ਨੇੜਤਾ ਅਤੇ ਸਰੀਰਕ ਅੰਤਰੰਗਤਾ ਦੀ ਲੋੜ ਵਿੱਚ ਬਦਲਾਵ ਕਿਸੇ ਵੀ ਰਿਸ਼ਤੇ ਨੂੰ ਪ੍ਰਭਾਵਿਤ ਕਰੇਗਾ।
ਦੋ ਲੋਕਾਂ ਵਿਚਾਲੇ ਸਰੀਰਕ ਅੰਤਰੰਗਤਾ ਦਾ ਪ੍ਰਗਟਾਵਾ ਦੋ ਸਹਿਯੋਗੀਆਂ ਵਿਚਾਲੇ ਹੱਥ ਮਿਲਾਉਣ ਅਤੇ ਪਿੱਠ ਥਪਥਪਾਉਣ ਤੋਂ ਲੈ ਕੇ, ਦੋਸਤਾਂ ਵਿਚਾਲੇ ਗਲੇ ਮਿਲਣ ਅਤੇ ਥਾਪੜਾ ਦੇਣ, ਪ੍ਰੇਮੀਆਂ ਵਿਚਾਲੇ ਯੌਨ ਸਬੰਧਾਂ ਤੱਕ ਹੋ ਸਕਦਾ ਹੈ। ਇਸ ਪ੍ਰਗਟਾਵੇ ਦੇ ਰੂਪ ਜਿੰਨੇ ਅੰਤਰੰਗ ਹੋਣਗੇ, ਨਿੱਜਤਾ ਦੀ ਲੋੜ ਓਨੀ ਹੀ ਵੱਧ ਹੋਵੇਗੀ।
ਪਾਰਟਨਰਾਂ ਨਾਲ ਰਿਸ਼ਤੇ ਅਨੌਖੇ ਹੁੰਦੇ ਹਨ। ਇਕ ਵਿਅਕਤੀ ਦੂਸਰੇ ਦੀ ਚੋਣ ਵੱਖ-ਵੱਖ ਕਾਰਨਾਂ ਕਰ ਕੇ ਕਰਦਾ ਹੈ। ਰਿਸ਼ਤੇ ਸਿੱਧੇ ਜਾਂ ਜਟਿਲ ਹੋ ਸਕਦੇ ਹਨ। ਰਿਸ਼ਤੇ ਦੀ ਕਿਸਮ ਚਾਹੇ ਕੋਈ ਵੀ ਹੋਵੇ, ਇਹ ਮਹੱਤਵਪੂਰਨ ਹੈ ਕਿ ਇਹ ਦੋਨਾਂ ਵਿਅਕਤੀਆਂ ਲਈ ਸੰਤੋਸ਼ਜਨਕ ਹੋਣ।
ਜਦੋਂ ਇਕ ਵਿਅਕਤੀ ਡਿਮੈਂਸ਼ੀਆ ਨਾਲ ਪੀੜਤ ਹੈ, ਤਾਂ ਵਿਆਹੁਤਾ ਜੋੜੇ ਅਕਸਰ ਕਈ ਸਾਲਾਂ ਤੱਕ ਗੂੜੇ, ਅੰਤਰੰਗ ਸਬੰਧ ਬਣਾਈ ਰੱਖਣ ਵਿੱਚ ਸਮਰੱਥ ਹੁੰਦੇ ਹਨ। ਜਦੋਂ ਬਦਲਾਵ ਸਰੀਰਕ ਸਬੰਧਾਂ ਨੂੰ ਪ੍ਰਭਾਵਿਤ ਕਰਦੇ ਹਨ, ਤਾਂ ਇਹ ਯਾਦ ਰੱਖਣਾ ਬਹੁਤ ਮਹੱਤਵਪੂਰਨ ਹੈ ਕਿ ਹਰੇਕ ਵਿਆਹੁਤਾ ਜੋੜੇ ਨੇ ਆਪਣੇ ਤਰੀਕੇ ਨਾਲ ਇਹਨਾਂ ਬਦਲਾਵਾਂ ਨਾਲ ਨਿਪਟਨਾ ਹੈ।
ਸਾਥ ਅਤੇ ਅੰਤਰੰਗਤਾ ਬਾਰੇ ਉਪਯੋਗੀ ਸੁਝਾਅ
ਡਿਮੈਂਸ਼ੀਆ ਨਾਲ ਪੀੜਤ ਲੋਕਾਂ ਅਤੇ ਉਹਨਾਂ ਦੇ ਸਹਿਯੋਗੀਆਂ ਦੀਆਂ ਸਾਥ ਅਤੇ ਸਰੀਰਕ ਅੰਤਰੰਗਤਾ ਦੀਆਂ ਜ਼ਰੂਰਤਾਂ ਨੂੰ, ਜਿੱਥੇ ਵੀ ਸੰਭਵ ਹੋਵੇ, ਪੂਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਉਹਨਾਂ ਨਾਲ ਸਨਮਾਨ ਅਤੇ ਮਰਿਆਦਾ ਪੂਰਵਕ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ।
ਜਦੋਂ ਇਕ ਰਿਸ਼ਤੇ ਵਿੱਚ ਲੋਕਾਂ ਦੀਆਂ ਸਰੀਰਕ ਅੰਤਰੰਗਤਾ ਦੀਆਂ ਲੋੜਾਂ ਵੱਖਰੀਆਂ ਹੁੰਦੀਆਂ ਹਨ, ਤਾਂ ਖੁੱਲੀ ਅਤੇ ਇਮਾਨਦਾਰ ਚਰਚਾ ਅਤੇ ਰਚਨਾਤਮਕ ਸੋਚ ਹਰੇਕ ਵਿਅਕਤੀ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਤਰੀਕਿਆਂ ਨੂੰ ਖੋਜਣ ਵਿੱਚ ਸਹਾਇਤਾ ਕਰਦੀ ਹੈ।
ਜਿਵੇਂ-ਜਿਵੇਂ ਡਿਮੈਂਸ਼ੀਆ ਵੱਧਦਾ ਜਾਂਦਾ ਹੈ, ਤਾਂ ਡਿਮੈਂਸ਼ੀਆ ਨਾਲ ਪੀੜਤ ਵਿਅਕਤੀ ਹੁਣ ਆਪਣੇ ਪਾਰਟਨਰਾਂ ਦੀ ਪਛਾਣ ਨਹੀਂ ਕਰ ਸਕਦੇ ਹਨ। ਇਸ ਸਥਿਤੀ ਵਿੱਚ ਪਾਰਟਨਰ ਨੂੰ ਬਹੁਤ ਵਧੇਰੇ ਸਮਰਥਨ ਅਤੇ ਸਮਝ ਦੀ ਲੋੜ ਪਵੇਗੀ। ਜੇਕਰ ਡਿਮੈਂਸ਼ੀਆ ਨਾਲ ਪੀੜਤ ਵਿਅਕਤੀ ਇਕ ਨਵਾਂ ਪਾਰਟਨਰ ਚੁਣਦਾ ਹੈ, ਤਾਂ ਇਹ ਮਹੱਤਵਪੂਰਨ ਹੈ ਕਿ ਦੋਨੋਂ ਪਾਰਟਨਰ ਨਵੇਂ ਰਿਸ਼ਤੇ ਲਈ ਸਹਿਮਤ ਹੋਣ।
ਪਰਿਵਾਰ ਦੇ ਸਦੱਸਾਂ ਅਤੇ ਦੀਰਘਕਾਲੀ ਦੇਖਭਾਲ ਕਰਮਚਾਰੀਆਂ ਨੂੰ ਕਾਮੁਕਤਾ ਅਤੇ ਬਾਅਦ ਦੇ ਜੀਵਨ ਸਬੰਧਾਂ ਪ੍ਰਤੀ ਆਪਣੀਆਂ ਭਾਵਨਾਵਾਂ ਅਤੇ ਦ੍ਰਿਸ਼ਟੀਕੋਣਾਂ ਬਾਰੇ ਸੋਚਣ ਦੀ ਲੋੜ ਹੈ। ਇਸ ਤੋਂ ਇਲਾਵਾ ਕਿਸੇ ਵਿਅਕਤੀ ਦੇ ਯੌਨ ਪ੍ਰਗਟਾਵੇ ਦੇ ਪੈਟਰਨ ਅਤੇ ਜੀਵਨ ਭਰ ਦੀ ਅੰਤਰੰਗਤਾ ਬਾਰੇ ਸਿੱਖਣਾ ਮੌਜੂਦਾ ਵਿਵਹਾਰ ਵਿੱਚ ਅੰਤਰ- ਦ੍ਰਿਸ਼ਟੀ ਪ੍ਰਦਾਨ ਕਰ ਸਕਦਾ ਹੈ।>
ਇਕ ਦੀਰਘਕਾਲੀ ਦੇਖਭਾਲ ਕੇਂਦਰ ਅੰਤਰੰਗਤਾ ਅਤੇ ਸਬੰਧਾਂ ਦਾ ਸਮਰਥਨ ਕਰਨ ਦੇ ਤਰੀਕੇ ਖੋਜ ਸਕਦਾ ਹੈ ਜਿਵੇਂਕਿ
ਆਨੰਦਮਈ ਗਤੀਵਿਧੀਆਂ ਦਾ ਪਤਾ ਲਗਾਉਣਾ ਜੋ ਕਿ ਇਕ ਪਾਰਟਨਰ ਯਾਤਰਾਵਾਂ ਕਿਸੇ ਵਿਅਕਤੀ ਨਾਲ ਸਾਂਝਾ ਕਰ ਸਕਦਾ ਹੈ।
ਇਕ ਨਵੇਂ ਰਿਸ਼ਤੇ ਨਾਲ ਧਿਆਨ ਆਕਰਸ਼ਿਤ ਕਰਨਾ ਜੋ ਕਿ ਇਕ ਸਾਥੀ ਨੂੰ ਪਰੇਸ਼ਾਨ ਕਰ ਸਕਦਾ ਹੈ
ਇਕੱਲੇ ਰਹਿਣ ਦੇ ਇੱਛੁਕ ਜੋੜਿਆਂ ਲਈ ਪੂਰੀ ਰਾਤ ਲਈ ਨਿੱਜੀ ਆਵਾਸ ਮੁਹੱਈਆ ਕਰਾਉਣਾ
ਡਿਮੈਂਸ਼ੀਆ ਨਾਲ ਪੀੜਤ ਵਿਅਕਤੀਆਂ ਦੇ ਕੁਝ ਪਾਰਟਨਰ ਕਿਸੇ ਹੋਰ ਨਾਲ ਆਪਣੀਆਂ ਸਰੀਰਕ ਅੰਤਰੰਗਤਾ ਦੀਆਂ ਲੋੜਾਂ ਨੂੰ ਪੂਰਾ ਕਰਨਾ ਚਾਹੁੰਦੇ ਹਨ, ਖਾਸ ਤੌਰ ’ਤੇ ਉਦੋਂ ਜਦੋਂ ਡਿਮੈਂਸ਼ੀਆ ਨਾਲ ਪੀੜਤ ਵਿਅਕਤੀ ਹੁਣ ਉਹਨਾਂ ਨੂੰ ਨਾ ਪਛਾਣਦਾ ਹੋਵੇ। ਜੇਕਰ ਅਜਿਹਾ ਹੈ, ਤਾਂ ਉਹਨਾਂ ਨੂੰ ਆਪਣੀਆਂ ਭਾਵਨਾਵਾਂ ਦੇ ਮਾਧਿਅਮ ਨਾਲ ਕੰਮ ਕਰਨ ਅਤੇ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਤਰੀਕਿਆਂ ਨੂੰ ਖੋਜਣ ਲਈ ਸਮਰਥਨ ਅਤੇ ਸਮਝ ਦੀ ਲੋੜ ਪਵੇਗੀ ਜੋ ਕਿ ਉਹਨਾਂ ਨੂੰ ਆਰਾਮਦਾਇਕ ਮਹਿਸੂਸ ਕਰਾਵਾਉਂਦੀ ਹੈ।>
ਸਭ ਤੋਂ ਉੱਤਮ ਸਮੇਂ ਵਿੱਚ ਰਿਸ਼ਤੇ ਜਟਿਲ ਹੁੰਦੇ ਹਨ। ਇਸ ਵਿੱਚ ਡਿਮੈਂਸ਼ੀਆ ਦੁਆਰਾ ਲਿਆਏ ਗਏ ਬਦਲਾਵ ਵਾਧਾ ਕਰਦੇ ਹਨ ਅਤੇ ਇਹ ਉਹ ਪਰੇਸ਼ਾਨੀਆਂ ਹਨ ਜਿਹਨਾਂ ਦਾ ਸਾਹਮਣਾ ਪਾਰਟਨਰਾਂ ਅਤੇ ਪਰਿਵਾਰ ਵਾਲਿਆਂ ਨੂੰ ਕਰਨਾ ਪੈਂਦਾ ਹੈ। ਅੰਤਰੰਗਤਾ ਅਤੇ ਕਾਮੁਕਤਾ ਬਾਰੇ ਗੱਲ ਕਰਨਾ ਹਮੇਸ਼ਾ ਆਸਾਨ ਨਹੀਂ ਹੁੰਦਾ। ਪਰ ਜਦੋਂ ਡਿਮੈਂਸ਼ੀਆ ਦੀ ਗੱਲ ਆਉਂਦੀ ਹੈ, ਤਾਂ ਸਾਥ, ਅੰਤਰੰਗਤਾ ਅਤੇ ਕਾਮੁਕਤਾ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨ ਲਈ ਇਹ ਇਕ ਵਧੀਆ ਸ਼ੁਰੂਆਤੀ ਪੁਆਇੰਟ ਹੈ।
ਜਦੋਂ ਵੀ ਡਿਮੈਂਸ਼ੀਆ ਨਾਲ ਪੀੜਤ ਵਿਅਕਤੀ ਨਾਲ ਤੁਹਾਡਾ ਸਬੰਧ ਹੁੰਦਾ ਹੈ, ਤਾਂ ਤੁਸੀਂ ਇਕੱਲੇ ਨਹੀਂ ਹੋ
ਤੁਹਾਡਾ ਸਥਾਨਕ Alzheimer Society (ਅਲਜ਼ਾਈਮਰ ਸੁਸਾਇਟੀ) ਮਾਹਰ ਤੁਹਾਡੇ ਲਈ ਇੱਥੇ ਹੈ। alzheimer.ca/find ’ਤੇ ਆਪਣੇ ਖੇਤਰੀ ਦਫਤਰ ਬਾਰੇ ਪਤਾ ਲਗਾਓ। ਜਾਂ ਫਿਰ ਜੁੜਣ ਵਿੱਚ ਸਹਾਇਤਾ ਹਾਸਲ ਕਰਨ ਲਈ ਸਾਡੀ ਰਾਸ਼ਟਰੀ ਜਾਣਕਾਰੀ ਅਤੇ ਰੈਫਰਲ ਲਾਈਨ ’ਤੇ 1-855-705-4636 ਅਤੇ info@alzheimer.ca ’ਤੇ ਸੰਪਰਕ ਕਰੋ।