ਡਿਮੈਂਸ਼ੀਆ ਨਾਲ ਪੀੜਤ ਲੋਕਾਂ ਨਾਲ ਸੰਚਾਰ ਕਰਨਾ | Communicating with people living with dementia

ਇਹ ਸਮਝੋ ਕਿ ਡਿਮੈਂਸ਼ੀਆ ਸੰਚਾਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਅਤੇ ਡਿਮੈਂਸ਼ੀਆ ਨਾਲ ਪੀੜਤ ਲੋਕਾਂ ਲਈ ਆਪਣੀ ਗੱਲਬਾਤ ਲਈ ਕੁਝ ਉਪਯੋਗੀ ਨੁਕਤਿਆਂ ਅਤੇ ਰਣਨੀਤੀਆਂ ਨੂੰ ਜਾਣੋ ਕਿਉਂਕਿ ਉਹ ਰੋਗ ਦੇ ਪੜਾਵਾਂ ਦੇ ਮਾਧਿਅਮ ਨਾਲ ਅੱਗੇ ਵੱਧਦੇ ਹਨ।

Midlife woman smiling warmly in an orange and white blouse

ਸੰਚਾਰ ਸਾਡੇ ਜੀਵਨ ਦਾ ਇਕ ਮਹੱਤਵਪੂਰਨ ਹਿੱਸਾ ਹੈ। ਇਹ ਸਾਨੂੰ ਆਪਣੀ ਪਹਿਚਾਣ ਵਿਅਕਤ ਕਰਨ ਅਤੇ ਇਕ-ਦੂਸਰੇ ਨਾਲ ਸਬੰਧਿਤ ਹੋਣ ਵਿੱਚ ਸਮਰੱਥ ਕਰਦਾ ਹੈ। ਸੰਚਾਰ ਗੱਲ ਕਰਨ ਅਤੇ ਸੁਣਨ ਤੋਂ ਕਿਤੇ ਵੱਧ ਹੈ-ਇਸ ਵਿੱਚ ਸਮਝਾਉਣਾ ਅਤੇ ਵਿਆਖਿਆ ਕਰਨਾ ਸ਼ਾਮਲ ਹੈ।

ਅਜਿਹਾ ਕਰਨ ਲਈ ਇੱਥੇ ਕੁਝ ਸੁਝਾਅ ਦਿੱਤੇ ਗਏ ਹਨ ਜਦੋਂ ਡਿਮੈਂਸ਼ੀਆ ਇਕ ਕਾਰਕ ਹੈ।

ਡਿਮੈਂਸ਼ੀਆ ਸੰਚਾਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?

ਲੋਕ ਖ਼ੁਦ ਨੂੰ ਕਿਵੇਂ ਵਿਅਕਤ ਕਰਦੇ ਹਨ ਅਤੇ ਸਮਝਦੇ ਹਨ ਕਿ ਉਹਨਾਂ ਨੂੰ ਕੀ ਦੱਸਿਆ ਜਾ ਰਿਹਾ ਹੈ, ਡਿਮੈਂਸ਼ੀਆ ਇਸ ਨੂੰ ਪ੍ਰਭਾਵਿਤ ਕਰਦਾ ਹੈ। ਡਿਮੈਂਸ਼ੀਆ ਨਾਲ ਪੀੜਤ ਵਿਅਕਤੀ ਲਈ, ਸਬੰਧ ਬਣਾਈ ਰੱਖਣਾ ਇਕ ਜਟਿਲ ਪ੍ਰਕਿਰਿਆ ਹੋ ਸਕਦੀ ਹੈ, ਖਾਸ ਤੌਰ ’ਤੇ ਉਦੋਂ ਜਦੋਂ ਮੌਖਿਕ ਸੰਚਾਰ ਪ੍ਰਭਾਵਿਤ ਹੁੰਦਾ ਹੈ। ਨਿਮਨਲਿਖਤ ਬਦਲਾਵ ਆਮ ਹਨ:

  • ਇਕ ਸ਼ਬਦ ਖੋਜਣ ਵਿੱਚ ਔਖਿਆਈ
  • ਭੁੱਲੇ ਹੋਏ ਸ਼ਬਦਾਂ ਲਈ ਨਵੇਂ ਸ਼ਬਦ ਬਨਾਉਣਾ
  • ਕਿਸੇ ਸ਼ਬਦ ਜਾਂ ਵਾਕੰਸ਼ ਨੂੰ ਦੁਹਰਾਉਣਾ (ਦ੍ਰਿੜਤਾ)
  • ਸ਼ਬਦਾਂ ਨੂੰ ਤਰਕ ਵਾਲੇ ਵਾਕਾਂ ਵਿੱਚ ਵਿਵਸਥਿਤ ਕਰਨ ਵਿੱਚ ਔਖਿਆਈ
  • ਗਾਲ ਕੱਢਣੀ ਜਾਂ ਫਿਰ ਹੋਰ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕਰਨਾ
  • ਉਸ ਭਾਸ਼ਾ ’ਤੇ ਵਾਪਸ ਪਰਤਣਾ ਜੋ ਕਿ ਪਹਿਲਾਂ ਸਿੱਖੀ ਗਈ ਸੀ ਅਤੇ ਆਮ ਨਾਲੋਂ ਘੱਟ ਬੋਲੀ ਜਾ ਰਹੀ ਸੀ

ਤੁਸੀਂ ਇਹ ਪਾ ਸਕਦੇ ਹੋ ਕਿ ਡਿਮੈਂਸ਼ੀਆ ਨਾਲ ਪੀੜਤ ਵਿਅਕਤੀ ਲਈ ਵਧੀਆ ਦਿਨ ਅਤੇ ਮਾੜੇ ਦਿਨ ਹੁੰਦੇ ਹਨ। ਇਹ ਵਿਅਕਤੀ ਦੀ ਗੁਣਵੱਤਾ ਅਤੇ ਨੀਂਦ ਦੀ ਮਾਤਰਾ, ਤਣਾਅ ਦੇ ਪੱਧਰ ਅਤੇ ਹੋਰਨਾਂ ਮੈਡੀਕਲ ਸਥਿਤੀਆਂ ਅਤੇ ਜ਼ਰੂਰਤਾਂ ’ਤੇ ਨਿਰਭਰ ਹੋ ਸਕਦਾ ਹੈ, ਜਿਹਨਾਂ ਨੂੰ ਕਿ ਰੋਜ਼ਾਨਾ ਦੇਖਭਾਲ ਦੀ ਲੋੜ ਹੋ ਸਕਦੀ ਹੈ। ਇਸ ਦੇ ਨਤੀਜੇ ਵਜੋਂ ਅਜਿਹੀ ਗੱਲਬਾਤ ਹੋ ਸਕਦੀ ਹੈ ਜੋ ਕਿ ਤੁਹਾਨੂੰ ਅਤੇ ਡਿਮੈਂਸ਼ੀਆ ਨਾਲ ਪੀੜਤ ਵਿਅਕਤੀ ਦੋਨਾਂ ਨੂੰ ਔਖਿਆਈ ਅਤੇ ਨਿਰਾਸ਼ਾ ਮਹਿਸੂਸ ਕਰਾਉਂਦੀ ਹੈ।

ਡਿਮੈਂਸ਼ੀਆ ਨਾਲ ਪੀੜਤ ਲੋਕਾਂ ਨਾਲ ਸੰਚਾਰ ਤੱਕ ਪਹੁੰਚ ਕਿਵੇਂ ਕਰੀਏ

ਇਹ ਵਿਸ਼ਵਾਸ ਕਰੋ ਕਿ ਡਿਮੈਂਸ਼ੀਆ ਦੇ ਸਾਰੇ ਪੜਾਵਾਂ ’ਤੇ ਸੰਚਾਰ ਕਰਨਾ ਸੰਭਵ ਹੈ।

ਇਕ ਵਿਅਕਤੀ ਕੀ ਕਹਿੰਦਾ ਜਾਂ ਕਰਦਾ ਹੈ ਅਤੇ ਇਕ ਵਿਅਕਤੀ ਕਿਸ ਤਰਾਂ ਵਿਵਹਾਰ ਕਰਦਾ ਹੈ, ਇਸ ਦਾ ਇਕ ਅਰਥ ਹੁੰਦਾ ਹੈ।

ਉਸ ਵਿਅਕਤੀ ਤੋਂ ਕਦੇ ਨਜ਼ਰ ਨਾ ਹਟਾਓ ਅਤੇ ਉਹ ਤੁਹਾਨੂੰ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ।

ਡਿਮੈਂਸ਼ੀਆ ਨਾਲ ਪੀੜਤ ਲੋਕਾਂ ਨਾਲ ਸਕਾਰਾਤਮਕ ਗੱਲਬਾਤ ਦੀ ਕੂੰਜੀ ਸਨਮਾਨਜਨਕ, ਸੰਵੇਦਨਸ਼ੀਲ ਅਤੇ ਨਿਰੰਤਰ ਸੰਚਾਰ ਹੈ।

ਡਿਮੈਂਸ਼ੀਆ ਨਾਲ ਪੀੜਤ ਵਿਅਕਤੀ ਅਤੇ ਪਰਿਵਾਰਾਂ ਲਈ ਸੰਚਾਰ ਵਿੱਚ ਔਖਿਆਈ ਨਿਰਾਸ਼ ਕਰਨ ਵਾਲੀ ਹੋ ਸਕਦੀ ਹੈ, ਇਸ ਲਈ, ਇਕ ਦੂਸਰੇ ਨੂੰ ਸਮਝਣ ਅਤੇ ਜੁੜਣ ਦੇ ਰਚਨਾਤਮਕ ਤਰੀਕਿਆਂ ’ਤੇ ਵਿਚਾਰ ਕਰੋ।

ਸਭ ਤੋਂ ਸਫਲ ਰਣਨੀਤੀਆਂ ਇਕ ਵਿਅਕਤੀ-ਕੇਂਦਰਿਤ ਦਰਸ਼ਨ ’ਤੇ ਆਧਾਰਿਤ ਹੁੰਦੀਆਂ ਹਨ ਜੋ ਕਿ ਡਿਮੈਂਸ਼ੀਆ ਨਾਲ ਪੀੜਤ ਲੋਕਾਂ ਨੂੰ ਸਭ ਤੋਂ ਪਹਿਲਾਂ ਅਤੇ ਸਭ ਤੋਂ ਮਹੱਤਵਪੂਰਨ ਵਿਅਕਤੀਆਂ ਦੇ ਰੂਪ ਵਿੱਚ ਦੇਖਦੀ ਹੈ, ਜਿਸ ਵਿੱਚ ਅਦੁੱਤੀ ਗੁਣ, ਵਿਅਕਤੀਗਤ ਮੁੱਲ ਅਤੇ ਇਤਿਹਾਸ ਹੁੰਦਾ ਹੈ।

ਅਸੀਂ ਤੁਹਾਨੂੰ ਡਿਮੈਂਸ਼ੀਆ, ਇਸ ਦੀ ਪ੍ਰਗਤੀ ਅਤੇ ਇਹ ਕਿਸੇ ਵਿਅਕਤੀ ਦੀਆਂ ਸਮਰੱਥਾਵਾਂ ਨੂੰ ਕਿਵੇਂ ਬਦਲ ਸਕਦੀ ਹੈ, ਇਸ ਬਾਰੇ ਜਿੰਨਾ ਹੋ ਸਕੇ, ਸਿੱਖਣ ਦੀ ਸਲਾਹ ਦਿੰਦੇ ਹਾਂ। ਜਿਵੇਂ-ਜਿਵੇਂ ਸਮਰੱਥਾਵਾਂ ਬਦਲਦੀਆਂ ਹਨ, ਤੁਸੀਂ ਮੌਖਿਕ ਅਤੇ ਗੈਰ-ਮੌਖਿਕ ਦੋਨਾਂ ਸੰਕੇਤਾਂ ’ਤੇ ਧਿਆਨ ਦੇ ਕੇ ਵਿਅਕਤੀ ਦੇ ਸੰਦੇਸ਼ਾਂ ਦੀ ਵਿਆਖਿਆ ਕਰਨਾ ਸਿੱਖ ਸਕਦੇ ਹੋ।

ਡਿਮੈਂਸ਼ੀਆ ਨਾਲ ਜੁੜੇ ਲੱਛਣਾਂ ਅਤੇ ਇਹਨਾਂ ਬਦਲਾਵਾਂ ਨਾਲ ਕਿਵੇਂ ਨਿਪਟੀਏ, ਇਸ ਨੂੰ ਸਮਝੋ।

ਡਿਮੈਂਸ਼ੀਆ ਨਾਲ ਪੀੜਤ ਲੋਕਾਂ ਨਾਲ ਗੱਲਬਾਤ ਲਈ 5 ਸੰਚਾਰ ਨੁਕਤੇ

1. ਜੋ ਵੀ ਤੁਸੀਂ ਵਿਅਕਤੀ ਬਾਰੇ ਜਾਣਦੇ ਹੋ, ਉਸ ਨੂੰ ਉਪਯੋਗ ਕਰੋ

ਵਿਅਕਤੀ ਕੀ ਪਸੰਦ ਕਰਦਾ ਹੈ? ਉਸ ਗਿਆਨ ਦਾ ਉਪਯੋਗ ਗੱਲਬਾਤ ਦੇ ਵਿਸ਼ਿਆਂ ਜਾਂ ਫਿਰ ਗਤੀਵਿਧੀਆਂ ਦਾ ਸੁਝਾਅ ਦੇਣ ਲਈ ਕਰੋ ਜਿਹਨਾਂ ਦਾ ਉਹ ਆਨੰਦ ਲੈ ਸਕਦੇ ਹਨ।

ਵਿਅਕਤੀ ਦੇ ਕੌਸ਼ਲਾਂ ਅਤੇ ਸਮਰੱਥਾਵਾਂ ਨੂੰ ਉਤਸ਼ਾਹਿਤ ਕਰੋ। ਜੋ ਉਹ ਨਹੀਂ ਕਰ ਸਕਦੇ, ਇਸ ਦੀ ਬਜਾਏ ਜੋ ਉਹ ਕਰ ਸਕਦੇ ਹਨ, ਇਸ ’ਤੇ ਧਿਆਨ ਕੇਂਦਰਿਤ ਕਰੋ।

ਜਦੋਂ ਵਿਅਕਤੀ ਕੋਈ ਚੋਣ ਕਰ ਰਿਹਾ ਹੋਵੇ, ਤਾਂ ਉਸ ਨੂੰ ਕੁਝ ਵਿਕਲਪ ਦਿਓ ਜੋ ਕਿ ਤੁਸੀਂ ਜਾਣਦੇ ਹੋ ਕਿ ਉਸ ਨੂੰ ਪਸੰਦ ਆਉਣਗੇ।

2. ਧਿਆਨ ਭਟਕਾਉਣਾ ਘੱਟ ਕਰੋ

ਵਿਅਕਤੀ ਦੇ ਵਾਤਾਵਰਨ ਵਿੱਚ ਦ੍ਰਿਸ਼ ਜਾਂ ਆਵਾਜ਼ ਜੋ ਸੰਭਾਵਿਤ ਤੌਰ ’ਤੇ ਧਿਆਨ ਭਟਕਾ ਸਕਦੀਆਂ ਹਨ ’ਤੇ ਧਿਆਨ ਦਿਓ ਅਤੇ ਇਹਨਾਂ ਨੂੰ ਘੱਟ ਤੋਂ ਘੱਟ ਕਰੋ।

ਵਿਅਕਤੀ ਵਿੱਚ ਕਿਸੇ ਵੀ ਤਰਾਂ ਦੀ ਸੁਣਵਾਈ ਜਾਂ ਫਿਰ ਦ੍ਰਿਸ਼ਟੀ ਦੀ ਚੁਣੌਤੀਆਂ ਵੱਲ ਧਿਆਨ ਦਿਓ ਜੋ ਕਿ ਉਸ ਨੂੰ ਹੋ ਸਕਦੀਆਂ ਹਨ।

ਵਿਅਕਤੀ ਦਾ ਧਿਆਨ ਕੇਂਦਰਿਤ ਕਰਨ ਵਿੱਚ ਸਹਾਇਤਾ ਕਰਨ ਲਈ ਅੱਖਾਂ ਨਾਲ ਅੱਖਾਂ ਮਿਲਾਓ।

3. ਆਹਮੋ-ਸਾਹਮਣੇ ਗੱਲਬਾਤ ਕਰੋ

ਉਸ ਵਿਅਕਤੀ ਨਾਲ ਗੱਲਬਾਤ ਕਰਨ ਤੋਂ ਬਚੋ ਜੇਕਰ ਤੁਸੀਂ ਕਿਸੇ ਵਿਅਕਤੀ ਦੇ ਪਿੱਛੇ ਹੋ, ਜਾਂ ਫਿਰ ਜਦੋਂ ਤੁਸੀਂ ਉਸ ਨੂੰ ਨਹੀਂ ਦੇਖ ਸਕਦੇ।

ਛੋਟੇ ਅਤੇ ਸਰਲ ਵਾਕਾਂ ਦਾ ਉਪਯੋਗ ਕਰਦੇ ਹੋਏ ਸਪੱਸ਼ਟ ਰੂਪ ਵਿੱਚ ਬੋਲੋ।

ਦਿਖਾਓ ਅਤੇ ਨਾਲ ਹੀ ਗੱਲਬਾਤ ਕਰੋ। ਕਿਰਿਆਵਾਂ ਦਾ ਉਪਯੋਗ ਕਰਨ ਨਾਲ ਤੁਹਾਡੇ ਸ਼ਬਦਾਂ ਨੂੰ ਅਰਥ ਦਿੱਤੇ ਜਾਣ ਵਿੱਚ ਸਹਾਇਤਾ ਮਿਲ ਸਕਦੀ ਹੈ।

4. ਲਚੀਲੇ ਬਣੋ

ਇਕ ਵਿਅਕਤੀ ਦੀਆਂ ਸਮਰੱਥਾਵਾਂ ਦਿਨ-ਬ-ਦਿਨ ਬਦਲ ਸਕਦੀਆਂ ਹਨ, ਇਸ ਲਈ ਗੱਲਬਾਤ ਦੀ ਸ਼ੁਰੂਆਤ ਵਿੱਚ ਕੁਝ ਪਲ ਕੱਢ ਕੇ ਇਹ ਮੁੱਲਾਂਕਣ ਕਰੋ ਕਿ ਉਹ ਕਿਵੇਂ ਕਰ ਰਹੇ ਹਨ।

ਵਿਵਹਾਰ ਅਤੇ ਸਰੀਰ ਦੀ ਭਾਸ਼ਾ ਵਿੱਚ ਬਦਲਾਵ ਦੇਖੋ ਜੋ ਕਿ ਇਹ ਦੱਸ ਸਕਦੇ ਹਨ ਕਿ ਵਿਅਕਤੀ ਕਿਵੇਂ ਮਹਿਸੂਸ ਕਰ ਰਿਹਾ ਹੈ, ਖਾਸ ਤੌਰ ’ਤੇ ਜੇਕਰ ਉਹ ਕਿਸੇ ਤਰਾਂ ਦੀ ਅਸੁਵਿਧਾ ਦਾ ਸੰਕੇਤ ਦੇ ਸਕਦੇ ਹਨ। ਵਿਅਕਤੀ ਨੂੰ ਅਨੁਕੂਲਿਤ ਕਰਨ ਲਈ ਐਡਜਸਟ ਕਰੋ।

ਜਦੋਂ ਵਿਅਕਤੀ ਮੌਖਿਕ ਰੂਪ ਵਿੱਚ ਸੰਚਾਰ ਕਰਨ ਦੇ ਸਮਰੱਥ ਨਾ ਹੋਵੋ, ਤਾਂ ਸਪਰਸ਼ ਦੀ ਤਰਾਂ ਇੰਦਰੀਆਂ ਦੇ ਮਾਧਿਅਮ ਨਾਲ ਗੱਲਬਾਤ ਕਰੋ।

5. ਸਕਾਰਾਤਮਕ ਬਣੇ ਰਹੋ

ਆਪਣੀ ਖ਼ੁਦ ਦੀ ਟੋਨ ਅਤੇ ਸਰੀਰਕ ਭਾਸ਼ਾ ਤੋਂ ਜਾਣੂੰ ਰਹੋ। ਮੂਡ ਅਨੁਸਾਰ ਐਡਜਸਟ ਕਰੋ।

ਸਹੀ ਕਰਨ ਦੀ ਬਜਾਏ ਸੰਬੰਧ ਬਣਾਓ। ਗਲਤੀਆਂ ਨੂੰ ਨਜ਼ਰਅੰਦਾਜ਼ ਕਰੋ ਅਤੇ ਹੌਸਲਾ ਵਧਾਓ।

ਜਦੋਂ ਤੁਸੀਂ ਵਿਆਕੁਲ ਮਹਿਸੂਸ ਕਰਦੇ ਹੋ, ਤਾਂ ਇਕ ਕਦਮ ਪਿੱਛੇ ਹਟੋ ਅਤੇ ਸਾਹ ਛੱਡੋ।

ਆਪਣਾ ਵੀ ਖਿਆਲ ਰੱਖੋ!

ਜਿਹਨਾਂ ਦਿਨਾਂ ਵਿੱਚ ਇਹ ਨੁਕਤੇ ਸਹਾਇਤਾ ਨਹੀਂ ਕਰਦੇ ਹਨ, ਤਾਂ ਯਾਦ ਰੱਖੋ ਕਿ ਤੁਹਾਡੀ ਮੌਜੂਦਗੀ ਹਾਲੇ ਵੀ ਡਿਮੈਂਸ਼ੀਆ ਨਾਲ ਪੀੜਤ ਵਿਅਕਤੀ ਦੁਆਰਾ ਮਹਿਸੂਸ ਕੀਤੀ ਜਾ ਸਕਦੀ ਹੈ। ਇਕ ਹੀ ਸਮੇਂ ’ਤੇ ਆਪਣਾ ਖਿਆਲ ਰੱਖਦੇ ਹੋਏ ਉਸ ਵਿਅਕਤੀ ਲਈ ਵੀ ਬਣੇ ਰਹਿਣਾ ਆਸਾਨ ਨਹੀਂ ਹੁੰਦਾ ਹੈ। ਇਕ ਸਹੀ ਸੰਤੁਲਨ ਖੋਜਣ ਅਤੇ ਫਿਰ ਲੋੜ ਪੈਣ ’ਤੇ ਸਹਾਇਤਾ ਮੰਗਣਾ ਮਹੱਤਵਪੂਰਨ ਹੈ।

ਜ਼ਿਆਦਾ ਜਾਣਕਾਰੀ ਅਤੇ ਸਮਰਥਨ ਲਈ, ਆਪਣੀ ਸਥਾਨਕ Alzheimer Society (ਅਲਜ਼ਾਈਮਰ ਸੁਸਾਇਟੀ) ਨਾਲ ਸੰਪਰਕ ਕਰੋ। ਅਸੀਂ ਇੱਥੇ ਸਹਾਇਤਾ ਕਰਨ ਲਈ ਹਾਂ

ਧੰਨਵਾਦ

Alzheimer Society (ਅਲਜ਼ਾਈਮਰ ਸੁਸਾਇਟੀ) ਇਕ ਵਿਅਕਤੀ-ਕੇਂਦਰਿਤ ਦ੍ਰਿਸ਼ਟੀਕੋਣ ’ਤੇ ਵਿਸ਼ਵਾਸ ਕਰਦੀ ਹੈ ਜੋ ਕਿ ਡਿਮੈਂਸ਼ੀਆ ਨਾਲ ਪੀੜਤ ਵਿਅਕਤੀਆਂ ਦੇ ਸਾਰਥਕ ਜੁੜਾਵ ਨੂੰ ਕੇਂਦਰ ਵਿੱਚ ਰੱਖਦਾ ਹੈ। ਅਜਿਹਾ ਕਰਨ ਨਾਲ, ਅਸੀਂ ਉਹਨਾਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਦੇ ਹਾਂ ਅਤੇ ਉਹਨਾਂ ਲੋਕਾਂ ਦੀ ਸੇਵਾ ਕਰ ਸਕਦੇ ਹਾਂ ਜਿਹਨਾਂ ਨੂੰ ਕਿ ਸਾਡੀ ਲੋੜ ਹੈ।

ਇਸ ਪੰਨੇ ’ਤੇ ਮਿਲਣ ਵਾਲੀ ਜਾਣਕਾਰੀ ਨਿਮਨਲਿਖਤ ਲੋਕਾਂ ਦੇ ਯੋਗਦਾਨ, ਮਾਰਗ-ਦਰਸ਼ਨ ਅਤੇ ਸਮਰਥਨ ਤੋਂ ਬਗੈਰ ਨਹੀਂ ਲਿਖੀ ਜਾ ਸਕਦੀ ਸੀ: Annette Berndt (ਐਨੇਟ ਬਰਨਟ), Natalie Blain (ਨਤਾਲੀ ਬਲੇਨ), Ngozi Iroanyah (ਨਗੋਜ਼ੀ ਇਰੋਇਨਯਾਹ), Barbara Kielbiski (ਬਾਰਬਰਾ ਕੀਇਲਬਿਸਕੀ), Barbara Tarrant (ਬਾਰਬਰਾ ਟਾਰੰਟ) ਅਤੇ Zigler (ਜ਼ਿਗਲਰ) ਪਰਿਵਾਰ – Barbara (ਬਾਰਬਰਾ), Cindy (ਸਿੰਡੀ) ਅਤੇ Joel Zigler (ਜੋਇਲ ਜ਼ਿਗਲਰ)। Alzheimer Society (ਅਲਜ਼ਾਈਮਰ ਸੁਸਾਇਟੀ) ਇਸ ਤਰਾਂ ਦੇ ਲੋਕਾਂ ਨੂੰ ਉਹਨਾਂ ਦੇ ਅਨੌਖੇ ਅਨੁਭਵਾਂ ਅਤੇ ਅੰਤਰ- ਦ੍ਰਿਸ਼ਟੀ ਨੂੰ ਡਿਮੈਂਸ਼ੀਆ ਨਾਲ ਪੀੜਤ ਲੋਕਾਂ ਦੇ ਰੂਪ ਵਿੱਚ ਸਾਂਝਾ ਕੀਤੇ ਜਾਣ ਲਈ ਪਛਾਣਦੀ ਹੈ ਅਤੇ ਧੰਨਵਾਦ ਦਿੰਦੀ ਹੈ।