ਮੇਨਸ਼ਿਆ ਕੀ ਹੈ? | What is dementia?

ਮੇਨਸ਼ਿ ਆ ਇੱਕ ਵਿਆਪਕ ਸ਼ਬਦ ਹੈ ਜੋ ਕਈ ਲੱਛਣਾਂ ਦੇ ਇੱਕ ਸਮੂਹ ਦਾ ਵਰਣਨ ਕਰਦਾ ਹੈ ਜਿ ਸ ਵਿੱਚ ਯਾੱਦਾਸ਼ ਵਿੱਚ ਕਮੀ, ਮੂਡ ਵਿੱਚ ਤਬਦੀਲੀ, ਸੋਚਣ ਦੀਆਂ ਸਮੱਸਿ ਆਵਾਂ ਅਤੇ ਭਾਸ਼ਾ ਵਿੱਚ ਮੁਸ਼ਕਲਾਂ ਸ਼ਾ ਮਲ ਹੋ ਸਕਦੀਆਂ ਹਨ। Dementia is a term describing a group of symptoms that can include memory loss, mood changes, thinking problems, and language difficulties. Learn more on this Punjabi-language webpage.

A midlife man in glasses and a white doctor's coat

ਅਸੀਂ ਕਈ ਵਾਰ ਚੀਜ਼ਾਂ ਨੂੰ ਭੁੱਲ ਜਾਂਦੇ ਹਾਂ, ਆਪਣੇ ਮੂਡ ਵਿਚ ਤਬਦੀਲੀਆਂ ਦਾ ਅਨੁਭਵ ਕਰਦੇ ਹਾਂ, ਜਾਂ ਸਮੇਂ ਸਮੇਂ ਤੇ ਆਪਣੇ ਸ਼ਬਦਾਂ ਨੂੰ ਇੱਧਰ-ਉੱਧਰ ਮਿ ਲਾ ਦਿ। ਪਰ ਜਦੋਂ ਇਹ ਸਾਡੇ ਰੋਜ਼ਮਰ੍ਹਾ ਦੇ ਕੰਮਕਾਜ ਨੂੰ ਪ੍ਰਭਾਵਤ ਕਰਨਾ ਸ਼ੁ ਰੂ ਕਰਦਾ ਹੈ, ਤਾਂ ਇਹ ਸਥਿਤੀ ਜਿ ਸ ਦੀ ਨਿਸ਼ਾ ਨੀ ਹੋ ਸਕਦੀ ਹੈ ਉਸ ਨੂੰ ਡਿ ਮੇਨਸ਼ਿ ਆ ਕਿ ਹਾ ਜਾਂਦਾ ਹੈ।

ਡਿਮੇਨਸ਼ਿਆ ਕੀ ਹੈ?

ਡਿਮੇਨਸ਼ਿ ਆ ਇੱਕ ਵਿਆਪਕ ਸ਼ਬਦ ਹੈ ਜੋ ਕਈ ਲੱਛਣਾਂ ਦੇ ਇੱਕ ਸਮੂਹ ਦਾ ਵਰਣਨ ਕਰਦਾ ਹੈ ਜਿ ਸ ਵਿੱਚ ਯਾੱਦਾਸ਼ ਵਿੱਚ ਕਮੀ, ਮੂਡ ਵਿੱਚ ਤਬਦੀਲੀ, ਸੋਚਣ ਦੀਆਂ ਸਮੱਸਿ ਆਵਾਂ ਅਤੇ ਭਾਸ਼ਾ ਵਿੱਚ ਮੁਸ਼ਕਲਾਂ ਸ਼ਾ ਮਲ ਹੋ ਸਕਦੀਆਂ ਹਨ। ਹਾਲਾਂਕਿ ਇਹ ਮੁਸ਼ਕਲਾਂ ਸ਼ੁ ਰੂਆਤ ਵਿੱਚ ਛੋਟੀਆਂ ਲੱਗ ਸਕਦੀਆਂ ਹਨ, ਪਰ ਇਹ ਡਿ ਮੇਨਸ਼ਿ ਆ ਵਾਲੇ ਲੋਕਾਂ ਦੀ ਰੋਜ਼ਮਰ੍ਹਾ ਦੀ ਜ਼ਿੰਵਜ਼ੰਦਗੀ ਨੂੰ ਪ੍ਰਭਾਵਤ ਕਰ ਸਕਦੀਆਂ ਹਨ।

ਡਿਮੇਨਸ਼ਿ ਆ ਉਦੋਂ ਹੁੰਦਾ ਹੈ ਜਦੋਂ ਕੋਈ ਬੀਮਾਰੀ ਜਾਂ ਸਟਰੋਕ ਦੀ ਇੱਕ ਲੜੀ ਦਿ ਮਾਗ ਨੂੰ ਨੁਕਸਾਨ ਪਹੁੰਚਾਂਦੀ ਹੈ। ਅਜਿ ਹੀਆਂ ਬਹੁਤ ਸਾਰੀਆਂ ਬਿ ਮਾਰੀਆਂ ਹਨ ਜੋ ਡਿ ਮੇਨਸ਼ਿ ਆ ਦਾ ਕਾਰਨ ਬਣ ਸਕਦੀਆਂ ਹਨ, ਇਹਨਾਂ ਵਿਚੋਂ ਸਭ ਆਮ ਹੈ ਅਲਜ਼ਾ ਈਮਰ। ਜੋ ਵੀ ਕਾਰਨ ਹੋਵੇ, ਡਿ ਮੇਨਸ਼ੀ ਆ ਡਰਾਉਣਾ ਹੋ ਸਕਦਾ ਹੈ, ਜਿ ਸ ਕਰਕੇ ਸਹੀ ਸਹਾਇਤਾ ਲੱਭਣਾ ਮੁਸ਼ਕਲ ਹੋ ਜਾਂਦਾ ਹੈ।

ਪਰ ਸਹਾਇਤਾ ਮੌਜੂਦ ਹੈ।

ਡਿਮੇਨਸ਼ਿ ਆ ਦੇ ਬਾਵਜੂਦ ਕਿ ਵੇਂ ਜੀਵਨ ਨੂੰ ਸਹੀ ਤਰ੍ਹਾਂ ਬਤੀਤ ਕਰਨਾ ਅਤੇ ਲੱਛਣਾਂ ਦਾ ਪ੍ਰਬੰਧਨ ਕਿ ਵੇਂ ਕਰਨਾ ਹੈ ਇਹ ਸਿ ਤੁਹਾਡੀ ਯਾਤਰਾ ਦੌਰਾਨ ਨਿ ਯੰਤਰਣ ਅਤੇ ਵਿਸ਼ਵਾਸ ਪ੍ਰਾ ਪਤ ਕਰਨ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਅਲਜ਼ਾ ਈਮਰ ਸੁਸਾਇਟੀ ਤੁਹਾਨੂੰ ਸਹਾਇਤਾ ਅਤੇ ਜਾਣਕਾਰੀ ਪ੍ਰਦਾਨ ਕਰਨ ਲਈ ਮੌਜੂਦ ਹੈ, ਭਾਵੇਂ ਤੁਸੀਂ ਇਸ ਯਾਤਰਾ 'ਤੇ ਕਿ ਥੇ ਵੀ ਹੋਵੋ।

ਲੋਕ ਸੋਚ ਸਕਦੇ ਹਨ ਕਿ ਡਿ ਮੇਨਸ਼ਿ ਆ ਉਮਰ ਦੇ ਪੜਾਵ ਦਾ ਇੱਕ ਹਿ ਸਾ ਹੈ। ਇੱਦਾਂ ਨਹੀਂ ਹੈ।

ਡਿਮੇਨਸ਼ਿ ਆ ਦੇ ਲੱਛਣਾਂ ਅਤੇ ਬੁਢਾਪੇ ਦੇ ਆਮ ਪਹਿ ਲੂਆਂ ਵਿਚਕਾਰ ਮਹੱਤਵਪੂਰਨ ਅੰਤਰ ਹਨ:

ਆਮ ਬੁਢਾਪਾ

  • ਇੱਕ ਸਾਲ ਪਹਿ ਲਾਂ ਦੀਆਂ ਘਟਨਾਵਾਂ ਨੂੰ ਭੁੱਲ ਜਾਣਾ।
  • ਕਦੇ-ਕਦੇ ਗੁੰਮ ਜਾਣਾ।
  • ਕਦੇ-ਕਦੇ ਸ਼ਬਦਾਂ ਨੂੰ ਲੱਭਣ ਲਈ ਸੰਘਰਸ਼ ਕਰਨਾ।
  • ਸਪਸ਼ਟ ਅਤੇ ਚੰਗੀ ਤਰ੍ਹਾਂ ਬੋਲਣ ਦੇ ਸਮਰੱਥ ਹੋਣਾ।
  • ਅਨੁਮਾਨਯੋਗ ਅਤੇ ਸਥਿਰ ਮੂਡ।
  • ਗੱਲਬਾਤ ਨੂੰ ਸਮਝਣ ਅਤੇ ਉਸ ਵਿੱਚ ਹਿ ਸਾ ਦੇ ਯੋਗ ਹੋਣਾ।
  • ਰੋਜ਼ਾਨਾ ਦੀਆਂ ਗਤੀਵਿਧੀਆਂ ਜਿਵੇਂ ਕਿ ਬਿੱਲਾਂ ਦਾ ਭੁਗਤਾਨ ਕਰਨਾ ਅਤੇ ਖਰੀਦਦਾਰੀ ਕਰਨ ਦੀ ਸਮਰੱਥਾ।।

ਡਿਮੇਨਸ਼ਿਆ

  • ਤਾਜ਼ਾ ਘਟਨਾਵਾਂ ਦੇ ਵੇਰਵਿਆਂ ਨੂੰ ਭੁੱਲ ਜਾਣਾ।
  • ਅਕਸਰ ਜਾਂ ਜਾਣੂ ਜਗ੍ਹਾ ਤੇ ਗੁੰਮ ਜਾਣਾ।
  • ਅਕਸਰ ਰੁਕਨਾ ਅਤੇ ਸ਼ਬਦਾਂ ਦੀ ਵਰਤੋਂ ਕਰਦੇ ਵੇਲੇ ਬਦਲ ਦੀ ਭਾਲ ਕਰਨਾ।
  • ਧੁੰਦਲੀ ਬੋਲੀ ਅਤੇ ਹੋਰ ਭਾਸ਼ਾ ਦੀਆਂ ਸਮੱਸਿ ਆਵਾਂ ਵਿੱਚ ਵਾਧਾ।
  • ਮੂਡ ਅਤੇ ਵਿਵਹਾਰ ਵਿੱਚ ਬੇਲੋੜੀ ਤਬਦੀਲੀਆਂ।
  • ਗੱਲਬਾਤ ਨੂੰ ਸਮਝਣ ਅਤੇ ਉਸ ਵਿੱਚ ਹਿ ਸਾ ਦੇ ਯੋਗ ਨਾ ਹੋਣਾ; ਵਾਰ ਵਾਰ ਸਵਾਲ ਅਤੇ ਕਿ ਸੇ ਦੁਹਰਾਉਣਾ।
  • ਰੋਜ਼ਾ ਨਾ ਕੰਮ ਕਰਨ ਦੀ ਸਮਰੱਥਾ ਜਿ ਵੇਂ ਬਿ ੱਲਾਂ ਦਾ ਭੁਗਤਾਨ ਕਰਨ ਅਤੇ ਖਰੀਦਾਰੀ ਕਰਨ ਵਿੱਚ ਮੁਸ਼ਕਲ।

ਅਗੇਤਰਾ ਨਿ ਦਾਨ ਬਿ ਮਾਰੀ ਦੀ ਪ੍ਰਗਤੀ ਨੂੰ ਹੌਲੀ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ।

ਡਿਮੇਨਸ਼ਿ ਆ ਨਿ ਦਾਨ ਦਾ ਅਰਥ ਤੁਹਾਡੀ ਜ਼ਿੰਵਜ਼ੰਦਗੀ ਦਾ ਰੁਕ ਜਾਣਾ ਨਹੀਂ ਹੈ। ਖੋਜ ਦੱਸਦੀ ਹੈ ਕਿ ਸਹੀ ਇਲਾਜ ਦੇ ਨਾਲ ਅਗੇਤਰਾ ਨਿ ਦਾਨ ਡਿ ਮੇਨਸ਼ਿਆ ਦੀ ਪ੍ਰਗਤੀ ਨੂੰ ਹੌਲੀ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ। ਇਹ ਲੋਕਾਂ ਵਿੱਚ ਬੇਮਾਰੀ ਦੀ ਖੋਜ ਦੇ ਬਾਅਦ ਲੰਬੇ ਸਮੇਂ ਤੱਕ ਪੂਰੀ ਜ਼ਿੰਵਜ਼ੰਦਗੀ ਬਤੀਤ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ। ਜਦੋਂ ਕਿ ਲੱਛਣ ਸਮੇਂ ਦੇ ਨਾਲ ਗੰਭੀਰ ਹੁੰਦੇ ਜਾਣਗੇ, ਇਲਾਜ ਦੇ ਵਿਕਲਪ ਅਤੇ ਉਪਚਾਰ ਉਪਲਬਧ ਹਨ। ਜੀਵਨਸ਼ੈ ਲੀ ਵਿਚ ਤਬਦੀਲੀਆਂ ਲਿ ਆਉਣਾ ਜੋ ਦਿ ਮਾਗ ਦੀ ਸਿ ਹਤ ਨੂੰ ਚੰਗੇਰਾ ਕਰਦੇ ਹਨ ਡਿ ਮੇਨਸ਼ਿਆ ਦੀ ਸ਼ੁ ਰੂਆਤ ਵਿਚ ਦੇਰੀ ਕਰਨ ਅਤੇ ਇਸ ਦੇ ਵੱਧਣ ਨੂੰ ਹੌਲੀ ਕਰਨ ਵਿਚ ਸਹਾਇਤਾ ਕਰ ਸਕਦੇ ਹਨ। ਇਨ੍ਹਾਂ ਵਿੱਚ ਸ਼ਾਮਲ ਹਨ:

  • ਆਪਣੇ ਦਿ ਮਾਗ ਲਈ ਨਵੀਆਂ ਕਸਰਤਾਂ ਨੂੰ ਅਪਣਾਉਣਾ, ਜਿ ਵੇਂ ਨਵੀਆਂ ਭਾਸ਼ਾਵਾਂ ਅਤੇ ਉਪਕਰਣਾਂ ਬਾਰੇ ਸਿ ।
  • ਦੋਸਤਾਂ, ਪਰਿ ਵਾਰ ਅਤੇ ਗੁਆਢੀਆਂ ਨਾਲ ਸਮਾਜਕ ਤੌਰ ਤੇ ਜੁੜੇ ਰਹਿ ਣਾ।
  • ਸਿਹਤਮੰਦ ਖੁਰਾਕ ਖਾਣਾ ਜਿ ਸ ਵਿੱਚ ਫਲ, ਸਬਜੀਆਂ, ਪੂਰੇ ਅਨਾਜ ਦੇ ਦਾਣੇ ਅਤੇ ਮੇਵੇ ਸ਼ਾਮਲ ਹੋਣ।
  • ਨਿਯਮਤ ਤੌਰ ਤੇ ਆਪਣੇ ਡਾਕਟਰ ਜਾਂ ਸਿ ਹਤ ਪ੍ਰਦਾਤਾ ਨਾਲ ਮੁਲਾਕਾਤ ਕਰਨਾ।
  • ਆਪਣੇ ਸਿ ਰ ਦੀ ਸੱਟ ਤੋਂ ਰੱਖਿ ਆ ਕਰਨੀ।
  • ਸਰੀਰਕ ਤੌਰ' ਤੇ ਕਿਰਿ ਆਸ਼ੀ ਲ ਹੋਣਾ।
  • ਸਲਾਨਾ ਜਾਂਚ ਕਰਾ ਕੇ ਆਪਣੀ ਸੁਣਨ ਦੀ ਸ਼ਕਤੀ ਦਾ ਖਿ ਆਲ ਰਖਣਾ ਅਤੇ ਜੇਕਰ ਜ਼ਰੂਰਤ ਹੋਵੇ ਤਾਂ ਹੀਅਰਿ ਗ ਏਡ ਵਰਤਣਾ।
  • ਤਮਾਕੂਨੋਸ਼ੀ ਛੱਡਣਾ ਅਤੇ ਸ਼ਰਾਬ ਦੇ ਸੇਵਨ ਨੂੰ ਘਟਾਉਣ।

ਅਲਜ਼ਾ ਈਮਰ ਸੁਸਾਇਟੀ ਮਦਦ ਕਰ ਸਕਦੀ ਹੈ।

ਜੇ ਤੁਸੀਂ ਕਿਸੇ ਆਪਣੇ ਦੇ ਡਿਮੇਨਸ਼ੀਆ ਹੋਣ ਬਾਰੇ ਚਿੰਤਤ ਹੋ ਤਾਂ ਆਪਣੇ ਡਾਕਟਰ ਨੂੰ ਮਿਲੋ ਅਤੇ ਅੱਜ ਹੀ ਅਲਜ਼ਾਈਮਰ ਸੁਸਾਇਟੀ ਨਾਲ ਸੰਪਰਕ ਕਰੋ। ਅਲਜ਼ਾਈਮਰ ਸੁਸਾਇਟੀ ਦੇਸ਼ ਭਰ ਦੇ ਭਾਈਚਾਰਿਆਂ ਵਿੱਚ ਸਰਗਰਮ ਹੈ। ਸਾਡੀ ਵੈਬਸਾਈਟ 'ਤੇ ਆਪਣਾ ਸਥਾਨਕ ਦਫਤਰ ਲੱਭੋ: alzheimer.ca/find.