ਡਿਮੈਂਸ਼ੀਆ ਅਤੇ ਡ੍ਰਾਈਵਿੰਗ | Driving and dementia

ਡਿਮੈਂਸ਼ੀਆ ਕਿਸੇ ਵਿਅਕਤੀ ਦੀ ਡ੍ਰਾਈਵਿੰਗ ਦੀ ਯੋਗਤਾ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ ਬਾਰੇ ਜਾਣੋ| Information in Punjabi about how dementia may affect a person’s driving abilities.

An older midlife man sits in the driver's seat of a white car, smiling

ਵਿਸ਼ਾ-ਵਸਤੂ

ਇਸ ਪਰਚੇ ਵਿੱਚ ਤੁਹਾਨੂੰ ਡਿਮੈਂਸ਼ੀਆ ਅਤੇ ਡ੍ਰਾਈਵਿੰਗ ਬਾਰੇ ਜਾਣਕਾਰੀ ਮਿਲੇਗੀ, ਜਿਸ ਵਿੱਚ ਇਹ ਸ਼ਾਮਲ ਹਨ:

  •  ਡਿਮੈਂਸ਼ੀਆ ਕਿਸੇ ਵਿਅਕਤੀ ਦੀ ਡ੍ਰਾਈਵਿੰਗ ਦੀ ਯੋਗਤਾ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ
  •  ਡ੍ਰਾਈਵਿੰਗ ਛੱਡਣ ਬਾਰੇ ਸੋਚਣ ਵੇਲੇ ਵਿਚਾਰ ਕਰਨ ਯੋਗ ਮੁੱਦੇ 
  •  ਜਦੋਂ ਡਰਾਈਵਿੰਗ ਨੂੰ ਸੁਰੱਖਿਅਤ ਨਾ ਮੰਨਿਆ ਜਾਵੇ ਉਦੋਂ ਵਿਅਕਤੀ ਦੀ ਅੱਗੇ ਦੀ ਯੋਜਨਾ ਬਣਾਉਣ ਵਿੱਚ ਮਦਦ ਕਰਨ ਲਈ ਰਣਨੀਤੀਆਂ
  •  ਡ੍ਰਾਈਵਿੰਗ ਮੁਲਾਂਕਣ ਬਾਰੇ ਜਾਣਕਾਰੀ
  •  ਦੇਖਭਾਲਕਰਤਾਵਾਂ, ਡਿਮੈਂਸ਼ੀਆ ਵਾਲੇ ਲੋਕਾਂ ਅਤੇ ਸਿਹਤ ਸੰਭਾਲ ਪ੍ਰਦਾਤਾਵਾਂ ਦੀ ਡ੍ਰਾਈਵਿੰਗ ਛੱਡਣ ਬਾਰੇ ਗੱਲਬਾਤ ਕਰਨ ਵਿੱਚ ਮਦਦ ਕਰਨ ਲਈ ਰਣਨੀਤੀਆਂ
  •  ਉਪਯੋਗੀ ਸਰੋਤਾਂ ਦੀ ਸੂਚੀ

ਡਿਮੈਂਸ਼ੀਆ ਅਤੇ ਡ੍ਰਾਈਵਿੰਗ

ਡ੍ਰਾਈਵਿੰਗ ਆਜ਼ਾਦੀ, ਸੁਤੰਤਰਤਾ ਅਤੇ ਗਤੀਸ਼ੀਲਤਾ ਨੂੰ ਦਰਸਾਉਂਦੀ ਹੈ। ਮੋਟਰ ਵਾਹਨ (ਜਿਵੇਂ ਕਿ ਕੋਈ ਕਾਰ ਜਾਂ ਬੱਸ) ਚਲਾਉਣਾ ਜਟਿਲ ਅਤੇ ਸੰਭਾਵੀ ਤੌਰ 'ਤੇ ਜੋਖਮ ਭਰੀ ਗਤੀਵਿਧੀ ਹੈ।  ਹਾਲਾਂਕਿ ਡ੍ਰਾਈਵਿੰਗ ਇੱਕ ਵਿਸ਼ੇਸ਼ ਅਧਿਕਾਰ ਹੈ, ਪਰ ਕੁਝ ਲੋਕ ਇਸਨੂੰ ਗਲਤ ਤੌਰ 'ਤੇ ਇੱਕ ਅਧਿਕਾਰ ਵਜੋਂ ਦੇਖਦੇ ਹਨ। 

ਡਿਮੈਂਸ਼ੀਆ ਕਾਰਨ ਅਜਿਹੇ ਬਦਲਾਅ ਹੁੰਦੇ ਹਨ ਜੋ ਕਿਸੇ ਵਿਅਕਤੀ ਦੀ ਮੋਟਰ ਵਾਹਨ ਨੂੰ ਸੁਰੱਖਿਅਤ ਢੰਗ ਨਾਲ ਚਲਾਉਣ ਦੀ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ। ਹਾਲਾਂਕਿ, ਡਿਮੈਂਸ਼ੀਆ ਦੇ ਨਿਦਾਨ ਦਾ ਆਪਣੇ ਆਪ ਇਹ ਮਤਲਬ ਨਹੀਂ ਹੁੰਦਾ ਹੈ ਕਿ ਕੋਈ ਵਿਅਕਤੀ ਡ੍ਰਾਈਵਿੰਗ ਦੇ ਅਯੋਗ ਹੁੰਦਾ ਹੈ। ਨਿਦਾਨ ਦਾ ਸਮਾਂ ਅਤੇ ਡਿਮੈਂਸ਼ੀਆ ਕਿੰਨੀ ਤੇਜ਼ੀ ਨਾਲ ਅੱਗੇ ਵਧਦਾ ਹੈ, ਇਸ 'ਤੇ ਨਿਰਭਰ ਕਰਦੇ ਹੋਏ, ਕੁਝ ਲੋਕ ਨਿਦਾਨ ਤੋਂ ਬਾਅਦ ਕੁਝ ਸਮੇਂ ਲਈ ਸੁਰੱਖਿਅਤ ਢੰਗ ਨਾਲ ਡ੍ਰਾਈਵਿੰਗ ਕਰਨ ਦੇ ਸਮਰੱਥ ਹੋ ਸਕਦੇ ਹਨ। ਡ੍ਰਾਈਵਿੰਗ ਹੁਨਰਾਂ ਦਾ ਨੁਕਸਾਨ ਸਿਰਫ਼ ਅਣਜਾਣ ਵਾਤਾਵਰਣਾਂ ਅਤੇ ਸੰਕਟਕਾਲੀਨ ਸਥਿਤੀਆਂ ਵਿੱਚ ਡ੍ਰਾਈਵਿੰਗ ਵੇਲੇ ਹੀ ਦੇਖਿਆ ਜਾ ਸਕਦਾ ਹੈ, ਜਦੋਂ ਤੁਰੰਤ ਸੋਚਣ ਦੀ ਲੋੜ ਹੁੰਦੀ ਹੈ। ਬਿਮਾਰੀ ਦੇ ਸ਼ੁਰੂਆਤੀ ਪੜਾਅ ਦੇ ਦੌਰਾਨ, ਡ੍ਰਾਈਵਿੰਗ ਦੇ ਹੁਨਰ ਅਤੇ ਯੋਗਤਾ ਦੀ ਵਿਅਕਤੀਗਤ, ਪਰਿਵਾਰਕ ਸਦੱਸਾਂ, ਡਾਕਟਰ ਜਾਂ ਹੋਰ ਸਿਹਤ ਸੰਭਾਲ ਪ੍ਰਦਾਤਾਵਾਂ, ਜਿਵੇਂ ਕਿ ਇੱਕ ਕਿੱਤਾਮੁਖੀ ਥੈਰੇਪਿਸਟ ਦੁਆਰਾ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। 

ਅੰਤ ਵਿੱਚ ਡਿਮੈਂਸ਼ੀਆ ਵਾਲੇ ਵਿਅਕਤੀ ਲਈ ਡ੍ਰਾਈਵਿੰਗ ਛੱਡ ਦੇਣਾ ਲਾਜ਼ਮੀ ਹੁੰਦਾ ਹੈ, ਕਿਉਂਕਿ ਇਹ ਹੁਣ ਸੁਰੱਖਿਅਤ ਨਹੀਂ ਹੋਵੇਗਾ। ਹਾਲਾਂਕਿ, ਡ੍ਰਾਈਵ ਕਰਨ ਲਈ ਯੋਗਤਾ ਦਾ ਮੁਲਾਂਕਣ ਕਰਨ ਲਈ ਵੱਖੋ-ਵੱਖਰੇ ਦ੍ਰਿਸ਼ਟੀਕੋਣ ਹਨ, ਇਸ ਸਮੇਂ ਇਹ ਨਿਰਧਾਰਤ ਕਰਨ ਲਈ ਕੋਈ ਦੇਸ਼ ਵਿਆਪੀ ਪ੍ਰਮਾਣਿਤ ਟੈਸਟਿੰਗ ਨਹੀਂ ਹੈ ਕਿ ਡਿਮੈਂਸ਼ੀਆ ਵਾਲਾ ਕੋਈ ਵਿਅਕਤੀ ਹੁਣ ਮੋਟਰ ਵਾਹਨ ਚਲਾਉਣ ਲਈ ਸੁਰੱਖਿਅਤ ਨਹੀਂ ਹੈ। ਇਹ ਫੈਸਲਾ ਕਰਦੇ ਸਮੇਂ ਕਿ ਕੀ ਡਿਮੈਂਸ਼ੀਆ ਵਾਲੇ ਵਿਅਕਤੀ ਨੂੰ ਡ੍ਰਾਈਵਿੰਗ ਕਰਨੀ ਚਾਹੀਦੀ ਹੈ, ਇਹ ਯਾਦ ਰੱਖਣਾ ਮਹੱਤਵਪੂਰਨ ਹੁੰਦਾ ਹੈ ਕਿ ਡਿਮੈਂਸ਼ੀਆ ਵਾਲੇ ਲੋਕ ਜੋ ਗੱਡੀ ਚਲਾਉਣਾ ਜਾਰੀ ਰੱਖਦੇ ਹਨ ਜਦੋਂ ਉਨ੍ਹਾਂ ਲਈ ਅਜਿਹਾ ਕਰਨਾ ਸੁਰੱਖਿਅਤ ਨਹੀਂ ਹੁੰਦਾ ਹੈ, ਆਪਣੇ ਲਈ ਅਤੇ ਸਮਾਜ ਵਿੱਚ ਦੂਜਿਆਂ ਲਈ ਇੱਕ ਅਸਵੀਕਾਰਨਯੋਗ ਜੋਖਮ ਪੈਦਾ ਕਰਦੇ ਹਨ। 

ਕੀ ਡਿਮੈਂਸ਼ੀਆ ਵਾਲੇ ਵਿਅਕਤੀ ਨੂੰ ਡ੍ਰਾਈਵ ਕਰਨਾ ਜਾਰੀ ਰੱਖਣਾ ਚਾਹੀਦਾ ਹੈ? ਵਿਚਾਰੇ ਜਾਣ ਵਾਲੇ ਮੁੱਦੇ

ਸੁਤੰਤਰਤਾ, ਆਜ਼ਾਦੀ ਅਤੇ ਗਤੀਸ਼ੀਲਤਾ ਦਾ ਨੁਕਸਾਨ 

ਡ੍ਰਾਈਵ ਕਰਨ ਦੇ ਵਿਸ਼ੇਸ ਅਧਿਕਾਰ ਨੂੰ ਗੁਆਉਣਾ ਜੀਵਨ ਵਿੱਚ ਇੱਕ ਪ੍ਰਮੁੱਖ ਤਬਦੀਲੀ ਹੁੰਦੀ ਹੈ ਜੋ ਕੁਝ ਲੋਕਾਂ 'ਤੇ ਬਹੁਤ ਬੁਰਾ ਅਸਰ ਪਾ ਸਕਦੀ ਹੈ।  ਸਮਾਜਿਕ ਅਲਹਿਦਗੀ ਨੂੰ ਰੋਕਣ ਅਤੇ ਜੀਵਨ ਦੀ ਗੁਣਵੱਤਾ ਨੂੰ ਬਣਾਈ ਰੱਖਣ ਲਈ, ਇਹ ਮਹੱਤਵਪੂਰਨ ਹੈ ਕਿ ਡਿਮੈਂਸ਼ੀਆ ਵਾਲੇ ਲੋਕ ਆਪਣੇ ਭਾਈਚਾਰੇ ਦੇ ਸਰਗਰਮ ਸਦੱਸ ਬਣੇ ਰਹਿਣ। 
ਜਦੋਂ ਡ੍ਰਾਈਵਿੰਗ ਨੂੰ ਅੱਗੇ ਹੋਰ ਸੁਰੱਖਿਅਤ ਨਹੀਂ ਮੰਨਿਆ ਜਾਂਦਾ ਹੈ, ਤਾਂ ਡਿਮੈਂਸ਼ੀਆ ਵਾਲੇ ਵਿਅਕਤੀ ਲਈ ਕੋਈ ਆਵਾਜਾਈ ਯੋਜਨਾ ਨੂੰ ਲਾਗੂ ਕਰਨ ਦੀ ਲੋੜ ਹੁੰਦੀ ਹੈ, ਜੋ ਉਨ੍ਹਾਂ ਦੀਆਂ ਆਮ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਿੱਚ ਮਦਦ ਕਰੇ, ਜਿਸ ਵਿੱਚ ਉਹ ਮਜ਼ੇਦਾਰ ਸਮਾਜਕ ਗਤੀਵਿਧੀਆਂ ਸ਼ਾਮਲ ਹਨ ਜੋ ਜੀਵਨ ਨੂੰ ਜੀਉਣ ਦੇ ਯੋਗ ਬਣਾਉਂਦੀਆਂ ਹਨ। ਹਾਲਾਂਕਿ ਵਿਕਲਪਕ ਆਵਾਜਾਈ ਦੇ ਵਿਕਲਪ ਮੁਕਾਬਲਤਨ ਮਹਿੰਗੇ ਹੋ ਸਕਦੇ ਹਨ, ਵਾਹਨ ਦੀ ਸਾਂਭ-ਸੰਭਾਲ ਅਤੇ ਕਾਰ ਬੀਮੇ ਦਾ ਭੁਗਤਾਨ ਕਰਨਾ ਵੀ ਮਹਿੰਗਾ ਹੁੰਦਾ ਹੈ।

ਡਿਮੈਂਸ਼ੀਆ ਵਾਲੇ ਵਿਅਕਤੀ ਅਤੇ ਹੋਰਾਂ ਦੀ ਸੁਰੱਖਿਆ

ਹਾਲਾਂਕਿ ਡ੍ਰਾਈਵਿੰਗ ਦੇ ਵਿਸ਼ੇਸ਼ ਅਧਿਕਾਰ ਨੂੰ ਗੁਆਉਣਾ ਮੁਸ਼ਕਲ ਭਰਿਆ ਹੋ ਸਕਦਾ ਹੈ, ਪਰ ਇਹ ਯਾਦ ਰੱਖਣਾ ਮਹੱਤਵਪੂਰਨ ਹੁੰਦਾ ਹੈ ਕਿ ਕਿਸੇ ਮੋਟਰ ਵਾਹਨ ਨਾਲ ਟੱਕਰ ਹੋਣਾ, ਜੇਕਰ ਇਸਤੋਂ ਜ਼ਿਆਦਾ ਬੁਰਾ ਨਹੀਂ ਹੈ, ਤਾਂ ਬਰਾਬਰ ਦਾ ਤਾਂ ਹੋ ਹੀ ਸਕਦਾ ਹੈ। ਟਕਰਾਅ ਦੇ ਨਤੀਜੇ ਵਜੋਂ ਡਿਮੈਂਸ਼ੀਆ ਜਾਂ ਸਦਮੇ ਵਿੱਚ ਰਹਿ ਰਹੇ ਵਿਅਕਤੀ ਲਈ ਗੰਭੀਰ ਅਪਾਹਜਤਾ ਜਾਂ ਮੌਤ ਹੋ ਸਕਦੀ ਹੈ ਅਤੇ ਦੂਜਿਆਂ ਦੀ ਵੀ ਮੌਤ ਹੋ ਸਕਦੀ ਹੈ। ਇਹ ਫੈਸਲਾ ਕਰਦੇ ਸਮੇਂ ਕਿ ਕੀ ਡਿਮੈਂਸ਼ੀਆ ਵਾਲੇ ਵਿਅਕਤੀ ਨੂੰ ਡ੍ਰਾਈਵ ਕਰਨਾ ਜਾਰੀ ਰੱਖਣਾ ਚਾਹੀਦਾ ਹੈ, ਪਰਿਵਾਰਾਂ ਅਤੇ ਦੇਖਭਾਲਕਰਤਾਵਾਂ ਨੂੰ ਡਿਮੈਂਸ਼ੀਆ ਵਾਲੇ ਵਿਅਕਤੀ ਦੇ ਮੋਟਰ ਵਾਹਨ ਦੀ ਟੱਕਰ ਵਿੱਚ ਹੋਣ ਦੇ ਜੋਖਮ ਅਤੇ ਨਤੀਜਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਸਮਾਜ ਦੇ ਹੋਰ ਸਦੱਸਾਂ ਨੂੰ ਜੋਖਮ ਵਿੱਚ ਨਾ ਪਾਉਣ ਲਈ ਆਪਣੀ ਸਮਾਜਕ ਜ਼ੁੰਮੇਵਾਰੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ।

ਇਹ ਫੈਸਲਾ ਕਰਦੇ ਸਮੇਂ ਕਿ ਕੀ ਡਿਮੈਂਸ਼ੀਆ ਵਾਲੇ ਵਿਅਕਤੀ ਨੂੰ ਡ੍ਰਾਈਵ ਕਰਨਾ ਜਾਰੀ ਰੱਖਣਾ ਚਾਹੀਦਾ ਹੈ, ਯਾਦ ਰੱਖੋ ਕਿ ਗੱਡੀ ਚਲਾਉਣ ਦਾ ਵਿਸ਼ੇਸ਼ ਅਧਿਕਾਰ ਗੁਆਉਣ ਨਾਲ ਕੁਝ ਲੋਕ ਗੁੱਸੇ, ਉਦਾਸ, ਨਿਰਾਸ਼ ਜਾਂ ਮਾਯੂਸ ਮਹਿਸੂਸ ਕਰਨਗੇ। ਡ੍ਰਾਈਵਿੰਗ ਛੱਡਣ ਬਾਰੇ ਗੱਲਬਾਤ ਕਰਨਾ ਹਮੇਸ਼ਾ ਆਸਾਨ ਨਹੀਂ ਹੋਵੇਗਾ, ਅਤੇ ਇਹ ਦੇਖਭਾਲਕਰਤਾ ਅਤੇ ਡਿਮੈਂਸ਼ੀਆ ਵਾਲੇ ਵਿਅਕਤੀ ਦੇ ਵਿਚਕਾਰ ਸੰਬੰਧ 'ਤੇ ਦਬਾਅ ਪਾ ਸਕਦਾ ਹੈ। ਇਹ ਮੁਸ਼ਕਲ ਗੱਲਬਾਤ ਕਿਵੇਂ ਕਰਨੀ ਹੈ ਇਸ ਬਾਰੇ ਹੋਰ ਜਾਣਕਾਰੀ ਲਈ ਪੰਨਾ 5 'ਤੇ ਭਾਗ “ਡ੍ਰਾਈਵਿੰਗ ਛੱਡਣ ਬਾਰੇ ਗੱਲਬਾਤ ਕਰਨਾ” ਵੇਖੋ।

ਜਦੋਂ ਵਿਅਕਤੀ ਅਜੇ ਵੀ ਡ੍ਰਾਈਵ ਕਰਨ ਦੇ ਯੋਗ ਹੁੰਦਾ ਹੈ: ਅੱਗੇ ਦੀ ਯੋਜਨਾ ਬਣਾਓ

ਉਸ ਸਮੇਂ ਲਈ ਅੱਗੇ ਦੀ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰਨ ਲਈ ਕਿ ਡ੍ਰਾਈਵਿੰਗ ਕਦੋਂ ਬੰਦ ਕਰਨੀ ਚਾਹੀਦੀ ਹੈ, ਨਿਮਨਲਿਖਿਤ 'ਤੇ ਵਿਚਾਰ ਕਰੋ:

  •  ਇਹ ਪਤਾ ਕਰਨ ਲਈ ਡਿਮੈਂਸ਼ੀਆ ਵਾਲੇ ਵਿਅਕਤੀ ਨਾਲ ਗੱਲ ਕਰੋ ਕਿ ਉਨ੍ਹਾਂ ਨੂੰ ਕਦੋਂ ਡ੍ਰਾਈਵ ਕਰਨ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਉਦਾਹਰਨ ਲਈ, ਕੀ ਉਹ ਡਾਕਟਰੀ ਮੁਲਾਕਾਤਾਂ, ਖਰੀਦਦਾਰੀ ਕਰਨ, ਦੋਸਤਾਂ ਨਾਲ ਮਿਲਣ ਲਈ ਗੱਡੀ ਚਲਾਉਂਦੇ ਹਨ?
  •  ਆਵਾਜਾਈ ਦੇ ਵਿਕਲਪਕ ਤਰੀਕਿਆਂ ਜਿਵੇਂ ਕਿ ਜਨਤਕ ਆਵਾਜਾਈ, ਟੈਕਸੀਆਂ, ਭਾਈਚਾਰਕ ਸੰਸਥਾਵਾਂ ਦੁਆਰਾ ਦਿੱਤੀਆਂ ਜਾਂਦੀਆਂ ਸੇਵਾਵਾਂ, ਅਤੇ ਪਰਿਵਾਰ ਦੇ ਸਦੱਸਾਂ ਅਤੇ ਦੋਸਤਾਂ ਦੁਆਰਾ ਆਯੋਜਿਤ ਆਵਾਜਾਈ ਬਾਰੇ ਚਰਚਾ ਕਰੋ।
  •  ਡਿਮੈਂਸ਼ੀਆ ਵਾਲੇ ਵਿਅਕਤੀ ਨੂੰ ਆਵਾਜਾਈ ਦੇ ਵਿਕਲਪਕ ਤਰੀਕਿਆਂ ਦੀ ਵਰਤੋਂ ਕਰਨ ਲਈ ਕਹੋ ਭਾਵੇਂ ਅਜੇ ਵੀ ਉਨ੍ਹਾਂ ਲਈ ਗੱਡੀ ਚਲਾਉਣਾ ਸੁਰੱਖਿਅਤ ਕਿਉਂ ਨਾ ਹੋਵੇ। ਇਹ ਉਨ੍ਹਾਂ ਨੂੰ ਡ੍ਰਾਈਵਿੰਗ ਛੱਡਣ ਲਈ ਹੌਲੀ-ਹੌਲੀ ਬਦਲਾਅ ਕਰਨ ਵਿੱਚ ਮਦਦ ਕਰੇਗਾ। 
  •  ਉਨ੍ਹਾਂ ਕੰਪਨੀਆਂ ਨੂੰ ਦੇਖੋ ਜੋ ਹੋਮ ਡਿਲੀਵਰੀ ਸੇਵਾਵਾਂ ਦੀ ਪੇਸ਼ਕਸ਼ ਕਰਦੀਆਂ ਹਨ, ਜਿਵੇਂ ਕਿ ਫਾਰਮੇਸੀ ਜਾਂ ਕਰਿਆਨੇ ਦੀ ਹੋਮ ਡਿਲੀਵਰੀ ਸੇਵਾਵਾਂ।

ਆਪਣੇ ਫੈਸਲੇ ਦੀ ਅਗਵਾਈ ਕਰਨ ਵਿੱਚ ਸਹਾਇਤਾ ਲਈ ਇਨ੍ਹਾਂ ਸਵਾਲਾਂ ਦੀ ਵਰਤੋਂ ਕਰੋ:

  • ਕੀ ਵਿਅਕਤੀ ਤੇਜ਼ੀ ਨਾਲ ਅਤੇ ਠੀਕ ਤਰ੍ਹਾਂ ਅਨੁਕਿਰਿਆ ਕਰਨ ਦੇ ਯੋਗ ਹੈ? 
  • ਕੀ ਵਿਅਕਤੀ ਵਿੱਚ ਤਣਾਅਪੂਰਨ ਸਥਿਤੀਆਂ ਵਿੱਚ ਵੀ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਹੈ (ਉਦਾਹਰਨ ਲਈ, ਕਿਸੇ ਅਣਜਾਣ ਜਗ੍ਹਾ ਵਿੱਚ ਮੰਜ਼ਲ ਲੱਭਣਾ)?
  • ਕੀ ਵਿਅਕਤੀ ਧਿਆਨ ਨੂੰ ਸੁਰੱਖਿਅਤ ਢੰਗ ਨਾਲ ਵੰਡ ਸਕਦਾ ਹੈ ਅਤੇ ਬਣਾਈ ਰੱਖ ਸਕਦਾ ਹੈ?  (ਉਦਾਹਰਨ ਲਈ, ਟ੍ਰੈਫਿਕ ਲਾਈਟਾਂ ਦੇਖਣਾ, ਜਾਂ ਸੜਕ ਵੱਲ ਧਿਆਨ ਦਿੰਦੇ ਹੋਏ ਯਾਤਰੀ ਸੀਟ 'ਤੇ ਬੈਠੇ ਕਿਸੇ ਵਿਅਕਤੀ ਨਾਲ ਗੱਲ ਕਰਨਾ)
  • ਕੀ ਵਿਅਕਤੀ ਨੇ ਚੰਗੇ ਫੈਸਲੇ ਲੈਣ ਵਿੱਚ ਕੋਈ ਕਮੀ ਦਿਖਾਈ ਹੈ?
  • ਕੀ ਵਿਅਕਤੀ ਸੜਕ ਦੇ ਨਿਯਮਾਂ ਨੂੰ ਸਮਝਦਾ ਹੈ? ਕੀ ਲੋੜ ਪੈਣ 'ਤੇ ਉਨ੍ਹਾਂ ਨੂੰ ਜਲਦੀ ਯਾਦ ਕੀਤਾ ਜਾ ਸਕਦਾ ਹੈ?
  • ਕੀ ਵਿਅਕਤੀ ਕੋਈ ਮੰਜ਼ਲ ਲੱਭਣ ਦੇ ਯੋਗ ਹੈ ਅਤੇ ਗੁਆਚ ਜਾਣ 'ਤੇ ਸ਼ਾਂਤ ਰਹਿੰਦਾ ਹੈ?
  • ਕੀ ਵਿਅਕਤੀ ਕੋਲ ਲੋੜੀਂਦੀ ਨਜ਼ਰ ਅਤੇ ਸੁਣਨ ਦੀ ਸ਼ਕਤੀ ਹੈ?
  • ਕੀ ਵਿਅਕਤੀ ਇਹ ਪਛਾਣ ਸਕਦਾ ਹੈ ਅਤੇ ਸਵੀਕਾਰ ਕਰ ਸਕਦਾ ਹੈ ਕਿ ਉਸਦੀ ਡ੍ਰਾਈਵਿੰਗ ਸਮਰੱਥਾ ਖਤਮ ਹੋ ਗਈ ਹੈ?

ਜਦੋਂ ਡ੍ਰਾਈਵਿੰਗ ਨੂੰ ਹੁਣ ਸੁਰੱਖਿਅਤ ਨਹੀਂ ਮੰਨਿਆ ਜਾਂਦਾ ਹੈ

ਕਿਸੇ ਵਿਅਕਤੀ ਦੀ ਡ੍ਰਾਈਵਿੰਗ ਸਮਰੱਥਾ ਵਿੱਚ ਕਮੀ ਆਉਣ ਵਾਲੇ ਸੰਕੇਤਾਂ ਵਿੱਚ ਸ਼ਾਮਲ ਹਨ:

  •  ਅਨੁਕਿਰਿਆ ਕਰਨ ਵਿੱਚ ਵੱਧ ਸਮਾਂ ਲੈਣਾ
  •  ਆਵਾਜਾਈ ਦੀ ਉਲੰਘਣਾ 
  •  ਟੱਕਰਾਂ ਕਰਨਾ 
  •  ਕਿਸੇ ਮੰਜ਼ਲ 'ਤੇ ਪਹੁੰਚਣ ਲਈ ਬਹੁਤ ਜ਼ਿਆਦਾ ਸਮਾਂ ਲੈਣਾ ਜਾਂ ਮੰਜ਼ਲ 'ਤੇ ਬਿਲਕੁਲ ਵੀ ਨਾ ਪਹੁੰਚ ਪਾਉਣਾ 
  •  ਬਹੁਤ ਹੌਲੀ ਜਾਂ ਬਹੁਤ ਤੇਜ਼ ਡ੍ਰਾਇਵ ਕਰਨਾ 
  •  ਰੁਕਣ ਦੇ ਸੰਕੇਤਾਂ ਜਾਂ ਲਾਲ ਟ੍ਰੈਫਿਕ ਲਾਈਟਾਂ ਤੇ ਗੱਡੀ ਚਲਾਉਣਾ
  •  ਹਰੀਆਂ ਟ੍ਰੈਫਿਕ ਲਾਈਟਾਂ 'ਤੇ ਰੁਕਣਾ
  •  ਟ੍ਰੈਫਿਕ ਵਿੱਚੋਂ ਲੰਘਣ ਵਿੱਚ ਮੁਸ਼ਕਲ ਆਉਣਾ 
  •  ਆਉਣ ਵਾਲੇ ਟ੍ਰੈਫਿਕ ਅਤੇ ਚੌਰਾਹੇ ਨੂੰ ਪਾਰ ਕਰਨ ਵਾਲੇ ਪੈਦਲ ਚੱਲਣ ਵਾਲਿਆਂ ਦੇ ਸਾਹਮਣੇ ਖੱਬੇ ਹੱਥ ਮੋੜ ਲੈਣਾ

ਜੇਕਰ ਸੁਰੱਖਿਆ ਸੰਬੰਧੀ ਚਿੰਤਾਵਾਂ ਹੋਣ ਤਾਂ ਡ੍ਰਾਈਵਿੰਗ ਨੂੰ ਤੁਰੰਤ ਛੱਡ ਦੇਣਾ ਲਾਜ਼ਮੀ ਹੈ।

ਡ੍ਰਾਈਵਿੰਗ ਮੁਲਾਂਕਣ

ਜਦੋਂ ਡ੍ਰਾਈਵਿੰਗ ਇੱਕ ਚਿੰਤਾ ਬਣ ਜਾਂਦੀ ਹੈ, ਤਾਂ ਡ੍ਰਾਈਵਿੰਗ ਮੁਲਾਂਕਣ ਦੀ ਉਪਲਬਧਤਾ ਨੂੰ ਦੇਖੋ। ਇਸ ਵਿੱਚ ਬੋਧਾਤਮਕ ਮੁੱਦਿਆਂ ਵਾਲੇ ਡ੍ਰਾਈਵਰਾਂ ਦਾ ਮੁਲਾਂਕਣ ਕਰਨ ਵਿੱਚ ਤਜ਼ਰਬੇ ਵਾਲੇ ਕਿਸੇ ਵਿਅਕਤੀ ਦੁਆਰਾ ਕਰਵਾਏ ਜਾਂਦਾ ਸੜਕ ਦਾ ਟੈਸਟ ਸ਼ਾਮਲ ਹੋ ਸਕਦਾ ਹੈ। ਜੇਕਰ ਸੜਕ 'ਤੇ ਡ੍ਰਾਈਵਿੰਗ ਮੁਲਾਂਕਣ ਉਪਲਬਧ ਨਹੀਂ ਹੈ, ਤਾਂ ਇਹ ਨਿਰਧਾਰਤ ਕਰਨ ਲਈ ਕਿਸੇ ਡਾਕਟਰ (ਪ੍ਰਾਥਮਿਕ ਦੇਖਭਾਲ ਫਿਜ਼ੀਸ਼ੀਅਨ ਜਾਂ ਮਾਹਰ) ਦੀ ਮਦਦ ਲਓ ਕਿ ਕੀ ਅਤੇ ਕਦੋਂ ਵਿਅਕਤੀ ਅੱਗੇ ਹੋਰ ਗੱਡੀ ਚਲਾਉਣ ਦੇ ਯੋਗ ਨਹੀਂ ਹੁੰਦਾ ਹੈ ਅਤੇ ਉਸਨੂੰ ਉਪਲਬਧ ਸਹਾਇਤਾ ਅਤੇ ਸਰੋਤਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ। ਸਿਹਤ ਸੰਭਾਲ ਪ੍ਰਦਾਤਾ ਵਿਅਕਤੀ ਅਤੇ ਪਰਿਵਾਰ ਦੇ ਸਦੱਸ ਨੂੰ ਇਨ੍ਹਾਂ ਬਾਰੇ ਸਵਾਲ ਪੁੱਛ ਸਕਦਾ ਹੈ:

  •  ਡ੍ਰਾਈਵਿੰਗ ਦੇ ਪੈਟਰਨ (ਵਿਅਕਤੀ ਕਦੋਂ ਅਤੇ ਕਿੱਥੇ ਡ੍ਰਾਈਵ ਕਰਦਾ ਹੈ)
  •  ਡ੍ਰਾਈਵਿੰਗ ਦੇ ਹੁਨਰਾਂ ਵਿੱਚ ਦੇਖਿਆ ਗਿਆ ਕੋਈ ਫਰਕ
  •  ਕੋਈ ਅਸੁਰੱਖਿਅਤ ਜਾਂ ਅਸਧਾਰਨ ਡ੍ਰਾਈਵਿੰਗ ਵਿਵਹਾਰ
  •  ਟ੍ਰੈਫਿਕ ਟਿਕਟਾਂ (ਬਹੁਤ ਹੌਲੀ, ਬਹੁਤ ਤੇਜ਼, ਗਲਤ ਮੋੜ, ਰੁਕਣ ਵਿੱਚ ਅਸਫਲ ਹੋਣ ਲਈ)
  •  ਦੁਰਘਟਨਾ, ਫੈਂਡਰ ਬੈਂਡਰਜ਼ ਜਾਂ ਨੇੜੇ-ਚੂਕ
  •  ਉਹ ਸਥਿਤੀਆਂ ਜਿੱਥੇ ਡ੍ਰਾਈਵਰ ਗੁੰਮ ਹੋ ਗਿਆ ਹੋਵੇ
  •  ਵਿਅਕਤੀ ਜਾਂ ਪਰਿਵਾਰ ਦੇ ਸਦੱਸ ਇਸ ਵਿਅਕਤੀ ਦੀ ਡ੍ਰਾਈਵਿੰਗ ਸਮਰੱਥਾ ਬਾਰੇ ਕਿੰਨਾ ਸਹਿਜ ਮਹਿਸੂਸ ਕਰਦੇ ਹਨ

ਡਾਕਟਰਾਂ ਦੀ ਭੂਮਿਕਾ

ਡਾਕਟਰ, ਜ਼ਿਆਦਾਤਰ ਪ੍ਰਾਂਤਾਂ ਵਿੱਚ, ਕਾਨੂੰਨ ਦੁਆਰਾ, ਅਤੇ ਪੇਸ਼ੇਵਰ ਨੈਤਿਕਤਾ ਦੁਆਰਾ, ਡਾਕਟਰੀ ਸਥਿਤੀਆਂ ਦੀ ਰਿਪੋਰਟ ਕਰਨ ਲਈ ਪਾਬੰਦ ਹੁੰਦੇ ਹਨ ਜੋ ਸੜਕ ਸੁਰੱਖਿਆ ਲਈ ਗੰਭੀਰ ਖਤਰਾ ਹੋ ਸਕਦੀਆਂ ਹਨ। ਉਨ੍ਹਾਂ ਨੂੰ ਜ਼ੁੰਮੇਵਾਰ ਠਹਿਰਾਇਆ ਜਾ ਸਕਦਾ ਹੈ ਜੇਕਰ ਉਨ੍ਹਾਂ ਦੀ ਦੇਖਭਾਲ ਵਿੱਚ ਕੋਈ ਵਿਅਕਤੀ ਜਿਸਨੂੰ ਡਿਮੈਂਸ਼ੀਆ ਹੈ, ਮੋਟਰ ਵਾਹਨ ਦੀ ਟੱਕਰ ਵਿੱਚ ਸ਼ਾਮਲ ਹੁੰਦਾ ਹੈ ਅਤੇ ਉਨ੍ਹਾਂ ਨੇ ਸੂਬਾਈ ਲਾਇਸੈਂਸਿੰਗ ਅਧਿਕਾਰੀਆਂ ਨੂੰ ਵਿਅਕਤੀ ਦੀ ਡਾਕਟਰੀ ਸਥਿਤੀ ਦੀ ਰਿਪੋਰਟ ਨਹੀਂ ਦਿੱਤੀ ਹੈ। 

ਡਾਕਟਰ ਉਹ ਨਹੀਂ ਹੁੰਦੇ ਜੋ ਇਹ ਨਿਰਧਾਰਤ ਕਰਦੇ ਹਨ ਕਿ ਕੀ ਡਿਮੈਂਸ਼ੀਆ ਵਾਲਾ ਵਿਅਕਤੀ ਡ੍ਰਾਈਵ ਕਰਨ ਦੇ ਯੋਗ ਹੈ ਜਾਂ ਨਹੀਂ। ਡਾਕਟਰ ਆਪਣੀ ਡਾਕਟਰੀ ਰਾਏ ਆਵਾਜਾਈ ਮੰਤਰਾਲੇ (Ministry of Transportation) ਨੂੰ ਭੇਜਦੇ ਹਨ ਅਤੇ ਆਵਾਜਾਈ ਮੰਤਰਾਲਾ ਇਹ ਨਿਰਧਾਰਤ ਕਰਦਾ ਹੈ ਕਿ ਕੀ ਵਿਅਕਤੀ ਨੂੰ ਗੱਡੀ ਚਲਾਉਣਾ ਜਾਰੀ ਰੱਖਣਾ ਚਾਹੀਦਾ ਹੈ ਜਾਂ ਨਹੀਂ

ਡ੍ਰਾਈਵਿੰਗ ਛੱਡਣ ਬਾਰੇ ਗੱਲਬਾਤ ਕਰਨਾ

ਪਰਿਵਾਰਾਂ ਦੇ ਅੰਦਰ, ਇਸ ਬਾਰੇ ਅਸਹਿਮਤੀ ਹੋ ਸਕਦੀ ਹੈ ਕਿ ਡਿਮੈਂਸ਼ੀਆ ਵਾਲੇ ਵਿਅਕਤੀ ਨੂੰ ਕਦੋਂ ਗੱਡੀ ਚਲਾਉਣੀ ਛੱਡ ਦੇਣੀ ਚਾਹੀਦੀ ਹੈ। ਰਿਵਾਰ ਦੇ ਕੁਝ ਸਦੱਸ ਇਹ ਮੰਨ ਸਕਦੇ ਹਨ ਕਿ ਵਿਅਕਤੀ ਨੂੰ ਨਿਦਾਨ ਹੋਣ 'ਤੇ ਤੁਰੰਤ ਗੱਡੀ ਚਲਾਉਣੀ ਛੱਡ ਦੇਣੀ ਚਾਹੀਦੀ ਹੈ। ਦੂਸਰੇ ਸਦੱਸ ਵਿਅਕਤੀ ਦੀ ਸੁਤੰਤਰਤਾ ਦੀ ਭਾਵਨਾ ਨੂੰ ਬਣਾਈ ਰੱਖਣ ਦੇ ਪੱਖ ਵਿੱਚ, ਅਤੇ ਸੰਘਰਸ਼ ਤੋਂ ਬਚਣ ਲਈ ਕੁਝ ਜੋਖਮ ਭਰੇ ਡ੍ਰਾਈਵਿੰਗ ਵਿਵਹਾਰਾਂ ਨੂੰ ਨਜ਼ਰਅੰਦਾਜ਼ ਕਰਨ ਲਈ ਝੁਕੇ ਹੋ ਸਕਦੇ ਹਨ।

ਪਰਿਵਾਰਕ ਸਦੱਸਾਂ ਅਤੇ ਦੇਖਭਾਲਕਰਤਾਵਾਂ ਨੂੰ ਅਕਸਰ ਡਿਮੈਂਸ਼ੀਆ ਵਾਲੇ ਵਿਅਕਤੀ ਨੂੰ ਇਹ ਸੁਝਾਅ ਦੇਣਾ ਮੁਸ਼ਕਲ ਲਗਦਾ ਹੈ ਕਿ ਉਨ੍ਹਾਂ ਨੂੰ ਡ੍ਰਾਈਵਿੰਗ ਬੰਦ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਡਰ ਹੋ ਸਕਦਾ ਹੈ ਕਿ ਵਿਅਕਤੀ ਦੀ ਸਮਰੱਥਾ ਦੇ ਨੁਕਸਾਨ ਅਤੇ ਡ੍ਰਾਈਵਿੰਗ ਬੰਦ ਕਰਨ ਦੀ ਲੋੜ ਵੱਲ ਧਿਆਨ ਦੇਣ ਨਾਲ ਰਿਸ਼ਤੇ ਵਿੱਚ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। 

ਜਿਵੇਂ-ਜਿਵੇਂ ਡਿਮੈਂਸ਼ੀਆ ਵਧਦਾ ਜਾਂਦਾ ਹੈ, ਵਿਅਕਤੀ ਦੀ ਤਰਕ ਕਰਨ ਅਤੇ ਤਰਕਸ਼ੀਲ ਸੋਚ ਵਿੱਚ ਸ਼ਾਮਲ ਹੋਣ ਦੀ ਯੋਗਤਾ ਕਮਜ਼ੋਰ ਹੋ ਸਕਦੀ ਹੈ। ਡ੍ਰਾਈਵਿੰਗ ਛੱਡਣ ਬਾਰੇ ਉਨ੍ਹਾਂ ਨਾਲ ਗੱਲ ਕਰਦੇ ਸਮੇਂ ਵਿਅਕਤੀ ਦੀ ਉਨ੍ਹਾਂ ਦੀਆਂ ਕਾਰਵਾਈਆਂ ਦੇ ਨਤੀਜਿਆਂ ਨੂੰ ਸਮਝਣ ਅਤੇ ਉਨ੍ਹਾਂ ਦੀ ਕਦਰ ਕਰਨ ਦੀ ਯੋਗਤਾ ਨੂੰ ਧਿਆਨ ਵਿੱਚ ਰੱਖਣਾ ਯਾਦ ਰੱਖੋ। 

ਇਹ ਡ੍ਰਾਈਵਿੰਗ ਪਾਬੰਦੀਆਂ ਪ੍ਰਤੀ ਡਿਮੈਂਸ਼ੀਆ ਵਾਲੇ ਲੋਕਾਂ ਦੁਆਰਾ ਆਮ ਪ੍ਰਤੀਕਿਰਿਆਵਾਂ ਹਨ: 

  •  ਤੁਰੰਤ ਮਨਜ਼ੂਰੀ: ਕੁਝ ਲੋਕ ਇਹ ਪਛਾਣ ਲੈਣਗੇ ਕਿ ਉਨ੍ਹਾਂ ਦੀਆਂ ਕਾਬਲੀਅਤਾਂ ਬਦਲ ਗਈਆਂ ਹਨ ਅਤੇ ਉਹ ਆਪਣੀ ਡ੍ਰਾਈਵਿੰਗ ਨੂੰ ਆਪਣੇ ਆਪ ਸੀਮਤ ਕਰ ਸਕਦੇ ਹਨ ਜਾਂ ਡ੍ਰਾਈਵਿੰਗ ਛੱਡ ਸਕਦੇ ਹਨ। 
  •  ਇਨਕਾਰ ਅਤੇ ਖੰਡਨ: ਕੁਝ ਲੋਕ ਆਪਣੇ ਡ੍ਰਾਈਵਿੰਗ ਦੇ ਵਿਸ਼ੇਸ਼ ਅਧਿਕਾਰ ਨੂੰ ਗੁਆਉਣ ਤੋਂ ਇਨਕਾਰ ਕਰ ਸਕਦੇ ਹਨ ਜਾਂ ਬਸ ਇਹ ਭੁੱਲ ਸਕਦੇ ਹਨ ਕਿ ਉਹ ਹੁਣ ਗੱਡੀ ਚਲਾਉਣ ਦੇ ਯੋਗ ਨਹੀਂ ਹਨ।
  •  ਜੇਕਰ ਇਸ 'ਤੇ ਭਰੋਸੇ ਭਰੇ ਮਾਹੌਲ ਵਿੱਚ ਖੁੱਲ੍ਹ ਕੇ ਚਰਚਾ ਕੀਤੀ ਜਾਂਦੀ ਹੈ ਜਾਂ ਜੇਕਰ ਕਿਸੇ ਉਦੇਸ਼ਪੂਰਨ ਰਾਏ ਵਾਲਾ ਕੋਈ ਵਿਅਕਤੀ (ਜਿਵੇਂ ਕਿ ਡਾਕਟਰ ਜਾਂ ਕੋਈ ਹੋਰ ਸਿਹਤ ਸੰਭਾਲ ਪ੍ਰਦਾਤਾ) ਉਨ੍ਹਾਂ ਨੂੰ ਦੱਸਦਾ ਹੈ ਕਿ ਡ੍ਰਾਈਵਿੰਗ ਹੁਣ ਸੁਰੱਖਿਅਤ ਕਿਉਂ ਨਹੀਂ ਹੈ, ਤਾਂ ਦੂਸਰੇ ਲੋਕ ਫੈਸਲੇ ਨੂੰ ਵਧੇਰੇ ਆਸਾਨੀ ਨਾਲ ਸਵੀਕਾਰ ਕਰ ਲੈਣਗੇ। 

ਡਿਮੈਂਸ਼ੀਆ ਵਾਲੇ ਵਿਅਕਤੀ ਨਾਲ ਉਨ੍ਹਾਂ ਦੀ ਡ੍ਰਾਈਵ ਕਰਨ ਦੀ ਯੋਗਤਾ ਬਾਰੇ ਗੱਲ ਕਰਦੇ ਸਮੇਂ ਨਿਮਨਲਿਖਿਤ ਗੱਲਾਂ 'ਤੇ ਵਿਚਾਰ ਕਰੋ:

  •  ਕਿਸੇ ਡਾਕਟਰ ਜਾਂ ਸਿਹਤ ਸੰਭਾਲ ਟੀਮ ਦੇ ਕੋਈ ਹੋਰ ਸਦੱਸ, ਜਿਵੇਂ ਕਿ ਇੱਕ ਕਿੱਤਾਮੁਖੀ ਥੈਰੇਪਿਸਟ ਜਾਂ ਸਮਾਜ ਸੇਵਕ ਨੂੰ, ਡਿਮੈਂਸ਼ੀਆ ਵਾਲੇ ਵਿਅਕਤੀ ਨਾਲ ਗੱਡੀ ਚਲਾਉਣ ਦੇ ਜੋਖਮਾਂ ਬਾਰੇ ਗੱਲ ਕਰਨ ਦਿਓ। ਇਨ੍ਹਾਂ ਚਰਚਾਵਾਂ ਨੂੰ ਸਿਹਤ ਸੰਭਾਲ ਜਾਂ ਸਹਾਇਤਾ ਦੇ ਪ੍ਰਬੰਧ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਹੈ, ਜੋ ਹੋ ਸਕਦਾ ਹੈ ਜੇਕਰ ਡਿਮੈਂਸ਼ੀਆ ਵਾਲਾ ਵਿਅਕਤੀ ਡਾਕਟਰ ਨਾਲ ਗੁੱਸੇ ਹੋ ਜਾਂਦਾ ਹੈ ਅਤੇ ਭਵਿੱਖ ਵਿੱਚ ਮੁਲਾਕਾਤਾਂ ਲਈ ਵਾਪਸ ਆਉਣ ਵਿੱਚ ਅਸਫਲ ਰਹਿੰਦਾ ਹੈ।
  •  ਇਹ ਮੁਸ਼ਕਲ ਗੱਲਬਾਤ ਕਰਨ ਵਿੱਚ ਸਹਾਇਤਾ ਲਈ ਆਪਣੀ ਸਥਾਨਕ Alzheimer Society ਨਾਲ ਸੰਪਰਕ ਕਰੋ। 

ਜੇਕਰ ਡਿਮੈਂਸ਼ੀਆ ਵਾਲੇ ਵਿਅਕਤੀ ਦੇ ਡ੍ਰਾਈਵਿੰਗ ਦੇ ਜੋਖਮ ਬਾਰੇ ਇੱਕ ਖੁੱਲ੍ਹੀ ਚਰਚਾ ਕਰਨ ਤੋਂ ਬਾਅਦ ਵੀ ਉਹ ਡ੍ਰਾਈਵਿੰਗ ਦੇ ਵਿਸ਼ੇਸ਼ ਅਧਿਕਾਰਾਂ ਨੂੰ ਗਵਾਉਣ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦਾ ਹੈ, ਤਾਂ ਵਿਅਕਤੀ ਨੂੰ ਡ੍ਰਾਈਵ ਕਰਨ ਤੋਂ ਰੋਕਣ ਲਈ ਹੋਰ ਸਾਧਨਾਂ ਦੀ ਵਰਤੋਂ ਕਰਨ ਦੀ ਲੋੜ ਹੋ ਸਕਦੀ ਹੈ। ਰਣਨੀਤੀਆਂ ਵਿੱਚ ਸਟੋਰੇਜ ਜਾਂ ਮੁਰੰਮਤਾਂ ਲਈ ਕਾਰ ਨੂੰ ਕਿਤੇ ਹੋਰ ਲਿਜਾਣ ਲਈ ਕਹਿਣਾ, ਜਾਂ ਇਹ ਸਿਫ਼ਾਰਸ਼ ਕਰਨਾ ਸ਼ਾਮਲ ਹੋ ਸਕਦਾ ਹੈ ਕਿ ਡਿਮੈਂਸ਼ੀਆ ਵਾਲਾ ਵਿਅਕਤੀ ਪਰਿਵਾਰ ਦੇ ਕਿਸੇ ਸਦੱਸ ਨੂੰ ‘ਪੂਰਵ ਵਿਰਾਸਤ’ (ਮੌਤ ਤੋਂ ਪਹਿਲਾਂ ਵਿਰਾਸਤ) ਵਜੋਂ ਕਾਰ ਤੋਹਫ਼ੇ ਵਿੱਚ ਦੇਵੇ।

ਡ੍ਰਾਈਵਿੰਗ ਅਤੇ ਡਿਮੈਂਸ਼ੀਆ ਬਾਰੇ ਹੋਰ ਜਾਣਕਾਰੀ ਲਈ ਆਪਣੀ ਸਥਾਨਕ Alzheimer Society ਨਾਲ 1-800-616-8816 'ਤੇ ਸੰਪਰਕ ਕਰੋ ਜਾਂ www.alzheimer.ca/helpnearyou 'ਤੇ ਜਾਓ।

ਉਪਯੋਗੀ ਸਰੋਤ

ਡ੍ਰਾਈਵਿੰਗ ਅਤੇ ਡਿਮੈਂਸ਼ੀਆ ਰੋਡਮੈਪ, ਨਿਊਰੋਡੀਜਨਰੇਸ਼ਨ 'ਤੇ ਕੈਨੇਡੀਅਨ ਕੰਸੋਰਟੀਅਮ ਦੀ ਟੀਮ 16 ਤੋਂ, ਅਕਤੂਬਰ 2022। ਡਿਮੈਂਸ਼ੀਆ ਨਾਲ ਰਹਿ ਰਹੇ ਲੋਕਾਂ, ਦੇਖਭਾਲ ਕਰਨ ਵਾਲਿਆਂ ਅਤੇ ਸਿਹਤ-ਸੰਭਾਲ ਪ੍ਰਦਾਤਾਵਾਂ ਲਈ, ਇਹ ਮਦਦਗਾਰ ਵੈੱਬਸਾਈਟ ਹੈ। ਸੈਕਸ਼ਨਾਂ ਦੇ ਨਾਲ, ਇਹ ਵਿਅਕਤੀਆਂ ਦੀ ਭਾਵਨਾਤਮਕ ਅਤੇ ਵਿਹਾਰਕ ਪਹਿਲੂਆਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਲਈ ਰਣਨੀਤੀਆਂ ਪ੍ਰਦਾਨ ਕਰਦੀ ਹੈ, ਜਦੋਂ ਗੱਡੀ ਚਲਾਉਣਾ ਬੰਦ ਕਰਨ ਦਾ ਫੈਸਲਾ ਹੁੰਦਾ ਹੈ। drivinganddementia.ca